ਪੰਜਾਬ ਸਰਕਾਰ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਸਮਾਗਮ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗਾ

0
10

ਚੰਡੀਗੜ, 20,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ  ਕਲਾ ਪਰਿਸ਼ਦ ਦੇ ਬੈਨਰ ਹੇਠ ਪੰਜਾਬੀ ਭਾਸ਼ਾ ਤੇ ਸਭਿਆਚਾਰ ਬਾਰੇ ਇਕ ਵਿਸ਼ੇਸ਼ ਸਮਾਗਮ ਕਰਵਇਆ ਜਾ ਰਿਹਾ ਹੈ।ਇਹ ਸਮਾਗਮ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗਾ, ਜੋ ਪੰਜਾਬ ਕਲਾ ਭਵਨ ਵਿਖੇ 21 ਫਰਵਰੀ  ਐਤਵਾਰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ ਵਿਖੇ ਸ਼ੁਰੂ ਹੋਵੇਗਾ।ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਸ੍ਰੀ. ਚਰਨਜੀਤ ਸਿੰਘ ਚੰਨੀ ਹੋਣਗੇ ਤੇ ਪ੍ਰਧਾਨਗੀ ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਕਰਨਗੇ।ਇਸ ਸਮਾਗਮ ਵਿਚ ਨਵ ਪ੍ਰਤਿਭਾਸ਼ੀਲ ਕਲਾਕਾਰ ਗੀਤ ਸੰਗੀਤ ਪੇਸ਼ ਕਰਨਗੇ ਤੇ ਡਾ. ਜਲੌਰ ਸਿੰਘ ਖੀਵਾ ਤੇ ਡਾ. ਰਜਿੰਦਰ ਪਾਲ ਬਰਾੜ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਭਾਸ਼ਣ  ਦੇਣਗੇ। ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਗੁਰਮੁਖ ਸਿੰਘ ਲਾਲੀ ਤੇ ਕਰਮਜੀਤ ਗਠਵਾਲਾ ਦਾ ਸਨਮਾਨ ਕੀਤਾ ਜਾਵੇਗਾ।    

LEAVE A REPLY

Please enter your comment!
Please enter your name here