ਨਵੀਂ ਦਿੱਲੀ 25,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਜੇ ਮੁੱਕੀ ਨਹੀਂ ਕਿ ਹੁਣ ਨਵਾਂ ਕੋਰੋਨਾ ਰੂਪ ਸਾਹਮਣੇ ਆ ਗਿਆ ਹੈ।ਜਾਣਕਾਰੀ ਮੁਤਾਬਿਕ ਦੇਸ਼ ਅੰਦਰ ਡੈਲਟਾ ਪਲਸ (Delta Plus) ਵੇਰੀਐਂਟ ਦੇ 48 ਨਵੇਂ ਕੇਸ ਸਾਹਮਣੇ ਆ ਗਏ ਹਨ।
ਨੈਸ਼ਨਲ ਸੈਂਟਰ ਫਾਰ ਡੀਸੀਜ਼ ਕੰਟਰੋਲ (NCDC) ਦੇ ਡਾਇਰੈਕਟਰ ਡਾ. ਐਸ ਕੇ ਸਿੰਘ ਨੇ ਦੱਸਿਆ ਕਿ “8 ਰਾਜ ਮਹੱਤਵਪੂਰਨ ਹਨ ਜਿਥੇ ਸਾਨੂੰ 50% ਤੋਂ ਵੱਧ (ਡੈਲਟਾ ਵੇਰੀਐਂਟ) ਦੇ ਕੇਸ ਮਿਲੇ ਹਨ।ਇਸ ਵਿੱਚ ਆਂਧਰਾ ਪ੍ਰਦੇਸ਼, ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ, ਪੰਜਾਬ, ਤੇਲੰਗਾਨਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ।”