*ਪੰਜਾਬ ਸਕਿੱਲ ਡਿਵੈੱਲਪਮੈਂਟ ਸੈਂਟਰ ਵਿਖੇ ਲਗਾਇਆ ਮੁਫ਼ਤ ਕੋਰੋਨਾ ਵੈਕਸਿਨ ਟੀਕਾਕਰਨ ਕੈਂਪ ਹਰ ਵਿਅਕਤੀ ਕੋਰੋਨਾ ਵੈਕਸਿਨ ਲਗਵਾਏ:– ਐਸ ਐਮ. ਓ*

0
31

ਲਹਿਰਾਗਾਗਾ 08,ਜੁਲਾਈ (ਸਾਰਾ ਯਹਾਂ/ਰੀਤਵਾਲ) : ਸਰਕਾਰ ਵੱਲੋਂ ਸ¨ਬੇ ਅੰਦਰ ਕੋਰੋਨਾ ਮਹਾਂਮਾਰੀ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ
ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਆਕਾਸ਼ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਐਸ ਐਮ ਓ
ਡਾ.ਸੰਜੇ ਬਾਂਸਲ ਦੀ ਅਗਵਾਈ ਹੇਠ ਐੱਸ ਬੀ ਐੱਸ ਲਹਿਰਾਗਾਗਾ ਪੰਜਾਬ ਸਕਿੱਲ ਡਿਵੈੱਲਪਮੈਂਟ ਖਾਈ ਰੋਡ
ਵਿਖੇ ਮੁਫਤ ਕੋਰੋਨਾ ਵੈਕਸਿਨ ਟੀਕਾਕਰਨ ਕੈਂਪ ਲਗਾਇਆ ਗਿਆ, ਵੱਖ ਵੱਖ ਥਾਵਾਂ ਤੇ ਮੁਫæਤ
ਕੋਰੋਨਾ ਵੈਕਸੀਨ ਕੇੈਪ ਲਗਾਏ ਗਏ , ਕੈਂਪ ਵਿਚ ਪਹੁੰਚੇ ਐਸਐਮਓ ਡਾ.ਸੰਜੇ ਬਾਂਸਲ ਨੇ ਕਿਹਾ ਕਿ
ਉਕਤ ਕੈਂਪ ਵਿੱਚ 60 ਦੇ ਕਰੀਬ ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਹੈ ਜੋ ਕਿ ਕੋਰੋਨਾ
ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਵਧੀਆ ਉਪਰਾਲਾ ਹੈ। ਬੇਸ਼ੱਕ ਕੋਰੋਨਾ ਵੈਕਸੀਨ ਲਗਵਾਉਣ
ਲਈ ਲੋਕਾਂ ਵਿੱਚ ਉਤਸ਼ਾਹ ਦਿਖਾਈ ਦੇ ਰਿਹਾ ਹੈ, ਪਰ ਬਾਵਜ¨ਦ ਇਸਦੇ ਸਮੁੱਚੇ ਸ਼ਹਿਰ ਦੇ ਹਰ ਵਿਅਕਤੀ ਨੂੰ
ਕੋਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਇਸ ਸਬੰਧੀ ਉਨ੍ਹਾਂ ਵੱਲੋਂ ਵੱਖ ਵੱਖ
ਸੰਸਥਾਵਾਂ ਕੌਂਸਲਰਾਂ ਅਤੇ ਪਤਵੰਤੇ ਸੱਜਣਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ , ਉਨ੍ਹਾਂ
ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਅਤੇ ਤੀਜੀ ਲਹਿਰ ਦੇ ਟਾਕਰੇ ਲਈ ਸਾਨੂੰ ਸਭਨਾਂ ਨੂੰ
ਕੋਰੋਨਾ ਵੈਕਸਿਨ ਲਗਵਾ ਕੇ ਇਕ ਤੰਦਰੁਸਤ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਬਣਦਾ ਰੋਲ ਅਦਾ
ਕਰਨਾ ਚਾਹੀਦਾ ਹੈ, ਜੇਕਰ ਕੋਰੋਨਾ ਵੈਕਸੀਨ ਸਬੰਧੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਜਦੋਂ
ਮਰਜ਼ੀ ਹਸਪਤਾਲ ਉਨ੍ਹਾਂ ਨਾਲ ਆ ਕੇ ਸੰਪਰਕ ਕਰ ਸਕਦਾ ਹੈ ,ਐਸ ਬੀ ਐਸ ਲਹਿਰਾਗਾਗਾ ਦੇ ਸੈਂਟਰ ਹੈੱਡ
ਨਰੇਸ਼ ਕੁਮਾਰ ਨੇ ਸਿਹਤ ਵਿਭਾਗ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸੈਂਟਰ
ਵੱਲੋਂ ਭਵਿੱਖ ਚ ਵੀ ਅਜਿਹੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ,।

LEAVE A REPLY

Please enter your comment!
Please enter your name here