ਪੰਜਾਬ ਵੱਲ ਆ ਰਿਹਾ ਮੌਨਸੂਨ, ਮਿਲੇਗੀ ਗਰਮੀ ਤੋਂ ਰਾਹਤ

0
244

ਚੰਡੀਗੜ੍ਹ 21, ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਸਮੇਤ ਉੱਤਰੀ ਭਾਰਤ ‘ਚ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਪੈ ਰਹੀ ਹੈ। ਇਸ ਕਾਰਨ ਮੌਨਸੂਨ ਦਾ ਸ਼ਿੱਦਤ ਨਾਲ ਇੰਤਜ਼ਾਰ ਹੈ। ਅਜਿਹੇ ‘ਚ ਦੱਖਣ-ਪੱਛਮੀ ਮੌਨਸੂਨ ਦੇ ਅਗਲੇ ਤਿੰਨ ਦਿਨਾਂ ‘ਚ ਪੰਜਾਬ ‘ਚ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਨਾਲ ਹੀ ਹਿਮਾਲਿਆ ਖੇਤਰ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਗੁਜਰਾਤ ‘ਚ ਵੀ ਮੌਨਸੂਨ ਦਸਤਕ ਦੋਵੇਗਾ। ਮੌਨਸੂਨ ਦੀ ਆਮਦ ਨੇ ਨਾਲ ਹੀ ਤਾਪਮਾਨ ‘ਚ ਗਿਰਾਵਟ ਆਵੇਗੀ ਜਿਸ ਨਾਲ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ।

ਆਈਐਮਡੀ ਚੰਡੀਗੜ੍ਹ ਨੇ ਵੀ ਪੰਜਾਬ ‘ਚ ਆਉਣ ਵਾਲੇ ਤਿੰਨ ਦਿਨਾਂ ‘ਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਜੂਦਾ ਸਮੇਂ ਪੰਜਾਬ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ।

NO COMMENTS