
ਚੰਡੀਗੜ, 08 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) :ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਵਿਚ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਹਾਇਕ ਐਸ.ਪੀ. ਫਿਲੌਰ ਸੁਹੇਲ ਕਾਸਿਮ ਮੀਰ ਨੂੰ ਐਸ.ਪੀ. ਫਿਲੌਰ, ਸਹਾਇਕ ਐਸ.ਪੀ. ਮਹਿਲ ਕਲਾਂ(ਬਰਨਾਲਾ) ਡਾ. ਪ੍ਰੱਗਿਆ ਜੈਨ ਨੂੰ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਏ.ਡੀ.ਸੀ.ਪੀ.) ਵਿਸ਼ੇਸ਼ ਬ੍ਰਾਂਚ ਤੇ ਕਮਿਊਨਿਟੀ ਅਫੇਅਰਜ਼, ਲੁਧਿਆਣਾ ਜਦੋਂ ਕਿ ਏ.ਐਸ.ਪੀ. ਸੁਨਾਮ (ਸੰਗਰੂਰ) ਡਾ: ਮਹਿਤਾਬ ਸਿੰਘ ਨੂੰ ਐਸ.ਪੀ. (ਇਨਵੈਸਟੀਗੇਸ਼ਨ) ਤਰਨਤਾਰਨ ਲਗਾਇਆ ਗਿਆ ਹੈ।
