
26 ਸਰਦੂਲਗੜ੍ਹ /ਝੁਨੀਰ (ਸਾਰਾ ਯਹਾਂ/ਮੁੱਖ ਸੰਪਾਦਕ ):
ਇਥੋ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਵਿੱਖੇ ਕੁਲ ਹਿੰਦ ਕਿਸਾਨ ਸਭਾ ਦੀ ਸਬ ਡਵੀਜ਼ਨ ਸਰਦੂਲਗੜ੍ਹ ਦੀ ਜੱਥੇਬੰਦਕ ਕਾਨਫਰੰਸ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਬਲਵਿੰਦਰ ਸਿੰਘ ਕੋਟਧਰਮੂ , ਸਾਧੂ ਸਿੰਘ ਰਾਮਾਨੰਦੀ , ਸਾਥੀ ਜਗਸੀਰ ਸਿੰਘ ਝੁਨੀਰ ਤੇ ਮਾਹਿੰਦਰ ਸਿੰਘ ਝੰਡਾ ਕਲਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਉਨ੍ਹਾ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ । ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਨੇ ਕਿਹਾ ਕਿ ਕੁਲ ਹਿੰਦ ਕਿਸਾਨ ਸਭਾ ਦੇਸ ਦੀ ਸੱਭ ਤੋ ਪੁਰਾਣੀ ਕਿਸਾਨ ਜੱਥੇਬੰਦੀ ਹੈ , ਜੋ 1936 ਵਿੱਚ ਹੌਦ ਵਿੱਚ ਆਈ ਤੇ ਅੰਗਰੇਜ਼ੀ ਸਾਮਰਾਜ ਤੇ 76 ਸਾਲਾਂ ਦੇ ਭਾਰਤੀ ਸਾਮਰਾਜਵਾਦ ਦੇ ਰਾਜ ਪ੍ਰਬੰਧ ਵਿੱਚ ਅਣਗਿਣਤ ਕੁਰਬਾਨੀਆਂ ਕਾਰਨ ਸਾਡੀ ਜੱਥੇਬੰਦੀ ਨੇ ਸ਼ਾਨਾਮੱਤਾ ਲਾਸਾਨੀ ਇਤਿਹਾਸ ਸਿਰਜਿਆ ਹੈ ।
ਇਸ ਮੌਕੇ ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾ ਦਾ ਭਿਆਨਕ ਮਜਰ ਪੰਜਾਬ ਦੀ ਮਾਨ ਸਰਕਾਰ ਦੀ ਨਲਾਇਕੀ ਤੇ ਪੁਖਤਾ ਪ੍ਰਬੰਧ ਦੀ ਘਾਟ ਦਾ ਨਤੀਜਾ ਹੈ , ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹੜ੍ਹ ਪੀੜਤਾ ਨੂੰ ਬਣਦਾ ਮੁਆਵਜਾ ਦੇਣ ਵਿੱਚ ਅਸਫਲ ਸਿੱਧ ਹੋ ਰਹੀ ਹੈ ।
ਇਸ ਮੌਕੇ ਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਬਰ ਸਾਥੀ ਜੁਗਰਾਜ ਹੀਰਕੇ ਨੇ 13 ਮੈਂਬਰੀ ਨਵੀ ਕਮੇਟੀ ਦਾ ਪੈਨਲ ਪੇਸ਼ ਕੀਤਾ , ਜਿਸ ਨੂੰ ਹਾਉਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ , ਜਿਸ ਵਿੱਚ ਬਲਵਿੰਦਰ ਸਿੰਘ ਕੋਟਧਰਮੂ ਨੂੰ ਪ੍ਰਧਾਨ , ਜਗਸੀਰ ਸਿੰਘ ਝੁਨੀਰ ਨੂੰ ਸਕੱਤਰ , ਸਾਧੂ ਸਿੰਘ ਰਾਮਾਨੰਦੀ ਨੂੰ ਖਜਾਨਚੀ, ਬਲਦੇਵ ਸਿੰਘ ਉੱਡਤ, ਲਾਭ ਸਿੰਘ ਭੰਮੇ, ਬਿੱਕਰ ਸਿੰਘ ਚਾਹਿਲਾਵਾਲੀ, ਮੀਤ ਪ੍ਰਧਾਨ ,ਜਲੌਰ ਸਿੰਘ ਕੋਟਧਰਮੂ, ਗੁਰਤੇਜ ਸਿੰਘ ਬਾਜੇਵਾਲਾ ਸਹਾਇਕ ਸਕੱਤਰ , ਗੁਰਪਿਆਰ ਫੱਤਾ, ਲਛਮਣ ਸਿੰਘ ਉਲਕ , ਹਰਮੇਸ ਸਿੰਘ ਹੀਰਕੇ ਤੇ ਮਹਿੰਦਰ ਸਿੰਘ ਝੰਡਾਕਲਾ ਆਦਿ ਵਰਕਿੰਗ ਕਮੇਟੀ ਮੈਬਰ ਚੁਣੇ ਗਏ , ਕਾਨਫਰੰਸ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਸਾਥੀ ਬਲਵਿੰਦਰ ਸਿੰਘ ਕੋਟਧਰਮੂ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ।
