*ਪੰਜਾਬ ਵਿੱਚ ਕਿਸੇ ਵੀ ਸਰਕਾਰੀ ਥਾਂ ਦੀ ਪਾਰਕਿੰਗ ਪਰਚੀ ਤੇ ਟੋਲ ਪਲਾਜਾ ਪਰਚੀ ਨਹੀਂ ਕਟਵਾਈ ਜਾਵੇਗੀ -ਪੰਜਾਬ ਕਿਸਾਨ ਯੂਨੀਅਨ*

0
31
ਬੁਢਲਾਡਾ 21 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਕੋਰਟ ਕੰਪਲੈਕਸ ਬੁਢਲਾਡਾ ਵਿਖੇ ਕਿਸਾਨ ਆਗੂਆਂ ਨਾਲ ਪਾਰਕਿੰਗ ਪਰਚੀ ਨੂੰ ਲੈ ਕੇ ਪਾਰਕਿੰਗ ਠੇਕੇਦਾਰ ਹੈਪੀ ਕੁਮਾਰ ਦੇ ਮੁਲਾਜਮਾਂ ਵੱਲੋਂ ਤੂੰ ,ਤੂੰ ,ਮੈਂ,ਮੈਂ ਹੋ ਗਈ ਆਗੂਆਂ ਨਾਲ ਬਦਤਮੀਜ਼ੀ ਨਾਲ ਪੇਸ ਆਇਆ ਗਿਆ ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਿਲਾ ਪਰਧਾਨ ਰਾਮਫਲ ਚੱਕ ਅਲੀਸੇਰ, ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਧਿਆਨ ਵਿੱਚ ਰੱਖੇ ਕਿ ਪੰਜਾਬ ਦੇ ਲੋਕ ਹਰ ਖਰੀਦੀ ਗਈ ਚੀਜ/ਵਸਤ ਤੇ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਪਰ ਜਨਤਕ ਥਾਵਾਂ ਤੇ ਲਗਦੇ ਨਜਾਇਜ਼ ਟੈਕਸ ਨਾਂ ਦੇਣ ਦਾ ਜੱਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਕਿਉਂਕਿ ਜਨਤਕ ਆਗੂ ਥਾਣੇ ਕਚਹਿਰੀਆਂ ਵਿੱਚ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਖੱਜਲ ਖੁਆਰੀ ਬੇਲਗਾਮ ਫੈਲੇ ਭਰਿਸ਼ਟਾਚਾਰ ਨੂੰ ਰੋਕਣ ਲਈ ਆਮ ਲੋਕਾਂ ਦੇ ਕੰਮ ਕਰਵਾਉਣ ਥਾਣੇ ਕਚਹਿਰੀ ਪਹੁੰਚਦੇ ਹਨ,ਉਨਾਂ ਕਿਹਾ ਕਿ ਕਿਸਾਨ ਆਗੂ ਨਿੱਜੀ ਕੰਮਾਂ ਲਈ ਪਾਰਕਿੰਗ ਨਹੀਂ ਜਾਂਦੇ ਅਤੇ ਲੋਕਾਂ ਖਿਲਾਫ਼ ਬਣਾਈਆਂ ਜਾ ਰਹੀਆਂ ਸਰਕਾਰੀ ਨੀਤੀਆਂ ਖਿਲਾਫ਼ ਹੀ ਆਗੂ ਅੰਦੋਲਨਾਂ, ਧਰਨੇ ਮੁਜਾਹਿਰਾਂ ਲਈ ਸੜਕਾਂ ਤੋਂ ਲੰਘਦੇ ਹਨ ਜੇਕਰ ਸਰਕਾਰ ਲੋਕ ਹਿੱਤਾਂ ਲਈ ਇਮਾਨਦਾਰੀ ਨਾਲ ਕੰਮ ਕਰੇ ਤਾਂ ਆਗੂਆਂ ਨੂੰ ਇਹ ਰੋਲ ਨਾਂ ਅਦਾ ਕਰਨੇ ਪੈਣ I ਉਨਾਂ ਕਿਹਾ ਕਿ ਜਿੱਥੇ ਕਿਤੇ ਵੀ ਇਸ ਕਿਸਮ ਦੇ ਗੁੰਡਾ ਟੈਕਸ ਲਗਾਏ ਜਾਣਗੇ ਜੱਥੇਬੰਦੀ ਅਦਾ ਨਹੀਂ ਕਰੇਗੀ I ਉਨਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਪਾਰਕਿੰਗ ਠੇਕੇਦਾਰ ਦੇ ਇਸਾਰੇ ਤੇ ਕੀਤੀ ਗਈ ਬਦਸਲੂਕੀ ਖਿਲਾਫ਼ 26 ਫਰਵਰੀ ਨੂੰ ਕਚਹਿਰੀ ਰੋਸ ਪ੍ਦਰਸ਼ਨ ਕਰਦਿਆਂ ਜੱਥੇਬੰਦੀ ਦੀ ਅਗਵਾਈ ਵਿੱਚ ਆਮ ਲੋਕਾਂ ਲਈ ਪਾਰਕਿੰਗ ਫਰੀ ਕੀਤੀ ਜਾਵੇਗੀ I ਇਸ ਸਮੇਂ ਪਾਰਕਿੰਗ ਦੀ ਜਗਾ ਧਰਨੇ ਚ ਹਰਜਿੰਦਰ ਮਾਨਸਾਹੀਆ,ਗੁਰਜੰਟ ਅਲੀਸੇਰ, ਦਰਸਨ ਮੰਘਾਣੀਆਂ,ਗੁਰਤੇਜ ਸਿੰਘ ਵਰੇ,ਕਪੂਰ ਸਿੰਘ ਪਰੇਮੀ,ਹੇਮਰਾਜ ਹਾਜਿਰ ਸਨ I.    

LEAVE A REPLY

Please enter your comment!
Please enter your name here