
ਮਾਨਸਾ, 25 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਦੀ ਅਗਵਾਈ ਹੇਠ ਮਾਨਸਾ ਦੇ ਵਾਰਡ ਨੰਬਰ ਸੱਤ ਦੀ ਕੌਸਲਰ ਰੇਖਾ ਰਾਣੀ ਪਤਨੀ ਅੰਮ੍ਰਿਤ ਪਾਲ ਗੋਗਾ ਸੀਨੀਅਰ ਕਾਂਗਰਸੀ ਆਗੂ ਵੱਲੋਂ ਸਾਰੇ ਵਾਰਡਾਂ ਵਿੱਚ ਡੋਰ ਟੂ ਡੋਰ ਜਾ ਕੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਵੋਟਰਾਂ ਨੂੰ ਅਪੀਲ ਕੀਤੀ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

ਇਹ ਮੌਕੇ ਤੇ ਰੇਖਾ ਰਾਣੀ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਹ ਚਾਹੇ ਕਿਸਾਨ ਹੋਣ ਜਾਂ ਆਮ ਲੋਕ। ਅੰਤ ਵਿੱਚ ਅੰਮ੍ਰਿਤ ਪਾਲ ਗੋਗਾ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਆਪਣੇ ਮਾਨਸਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੈ ਤਾਂ ਇਸ ਵਾਰ ਬਦਲਾਅ ਲਿਆਉਣਾ ਪਵੇਗਾ ਅਤੇ ਜਦੋਂ ਘਰ ਵਿੱਚ ਜ਼ਿਆਦਾ ਗੰਦਗੀ ਜੰਮ ਜਾਂਦੀ ਹੈ ਤਾਂ ਬੀਬੀਆਂ/ ਭੈਣਾਂ ਝਾੜੂ ਉਲ਼ਟਾ ਕਰ ਕੇ ਫੇਰ ਦੀਆਂ ਹਨ। ਸੋ ਪੰਜਾਬ ਵਿੱਚੋਂ ਨਸ਼ਿਆਂ ਦੀ ਦਲਦਲ ਨੂੰ ਸਾਫ਼ ਕਰਨ ਲਈ ਸਾਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਗੁਰਤੇਜ ਸਿੰਘ ਕਾਹਨਗੜੀਆ ਕੁਲਜੀਤ ਸਿੰਘ ਪਰਮਾਰ, ਸੁਰਿੰਦਰ ਕੁਮਾਰ ਗੋਇਲ, ਭੀਸ਼ਮ ਸ਼ਰਮਾਂ, ਰਾਮ ਸਿੰਘ ਫਤਿਹਪੁਰ, ਜਸਵੰਤ ਸਿੰਘ ਟੈਣੀ ਅਤੇ ਰੋਹਤਾਸ ਕੁਮਾਰ ਆਦੀ ਹਾਜਰ ਸਨ
