
ਚੰਡੀਗੜ੍ਹ 21 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਸਰਕਾਰ ਵੱਲੋਂ ਇੱਕ ਦਿਨਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ ਪਰ ਇਸ ਤੋਂ ਪਹਿਲਾਂ ਸਾਰੇ ਵਿਧਾਇਕਾਂ, ਮੰਤਰੀਆਂ ਤੇ ਵਿਧਾਨ ਸਭਾ ਦੇ ਸਟਾਫ ਨੂੰ ਕੋਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਗਏ ਹਨ।
ਕੋਰੋਨਾ ਟੈਸਟ ਦੀ ਰਿਪੋਰਟ 25 ਤੋਂ 27 ਅਗਸਤ ਦੌਰਾਨ ਦੀ ਹੋਣੀ ਲਾਜ਼ਮੀ ਹੈ। ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ 28 ਅਗਸਤ ਨੂੰ ਸੱਦਿਆ ਗਿਆ ਹੈ। ਨੈਗੇਟਿਵ ਕੋਰੋਨਾ ਰਿਪੋਰਟ ਤੋਂ ਬਿਨਾਂ ਕਿਸੇ ਦੀ ਵੀ ਵਿਧਾਨ ਸਭਾ ‘ਚ ਐਂਟਰੀ ਨਹੀਂ ਹੋਵੇਗੀ।
