
ਚੰਡੀਗੜ੍ਹ 29 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਅੱਜ ਇੱਥੇ ਵੀਬੀ ਹੈੱਡਕੁਆਰਟਰ, ਐਸ.ਏ.ਐਸ. ਨਗਰ. ਵਿਖੇ ਹੋਏ ਅੱਠ ਅਧਿਕਾਰੀਆਂ / ਕਰਮਚਾਰੀਆਂ ਦੇ ਸਨਮਾਨ ਵਿੱਚ ਨਿੱਘੀ ਵਿਦਾਇਗੀ ਪਾਰਟੀ ਦਿੱਤੀ।ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਡੀਜੀਪੀ-ਕਮ-ਚੀਫ ਡਾਇਰੈਕਟਰ ਸ੍ਰੀ ਬੀ.ਕੇ. ਉੱਪਲ ਨੇ ਸਾਰੇ ਅਧਿਕਾਰੀਆਂ /ਕਰਮਚਾਰੀਆਂ ਨੂੰ ਉਨ੍ਹਾਂ ਨੂੰ ਇਸ ਮੌਕੇ ਉੱਤੇ ਵਧਾਈ ਦਿੱਤੀ। ਉਨ੍ਹਾਂ ਨੇ ਸ਼ੁੱਭਕਾਮਨਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਼ਲੋਕਾਂ ਅਤੇ ਰਾਜ ਪ੍ਰਤੀ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਿਊਰੋ ਹਮੇਸ਼ਾ ਯਾਦ ਰੱਖੇਗਾ।ਉਨ੍ਹਾਂ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਮੋਮੈਂਟੋ ਵੀ ਭੇਟ ਕੀਤੇ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਗੁਰਾਇਆ, ਸਵਰਨ ਸਿੰਘ, ਰਵਿੰਦਰ ਕੁਮਾਰ ਬਖਸ਼ੀ, ਜੁਆਇੰਟ ਡਾਇਰੈਕਟਰ ਪ੍ਰੋਸੀਕਿਊਸ਼ਨ ਮਦਨ ਲਾਲ ਸੋਲੰਕੀ, ਸੁਪਰਡੈਂਟ ਗੁਰਬਚਨ ਸਿੰਘ, ਸੀਨੀਅਰ ਸਹਾਇਕ ਸਰੋਜ ਸ਼ਰਮਾ, ਏਐਸਆਈ ਨਰਿੰਦਰ ਕੁਮਾਰ ਅਤੇ ਏਐਸਆਈ ਸੰਤੋਸ਼ ਕੁਮਾਰੀ ਸ਼ਾਮਲ ਹਨ।ਇਸ ਮੌਕੇ ਵੀ.ਬੀ. ਦੇ ਮੁਖੀ ਸ੍ਰੀ ਉੱਪਲ ਨੇ ਵੀ.ਬੀ. ਦੇ ਸਾਰੇ ਅਧਿਕਾਰੀਆਂ / ਕਰਮਚਾਰੀਆਂ ਨੂੰ ਆਪਣੇ ਫਰਜ਼ ਨਿਭਾਉਂਦੇ ਹੋਏ ਚਿਹਰੇ ਦੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਾਲ ਨਾਲ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਨਿਯਮਤ ਅੰਤਰਾਲਾਂ ਤੇ ਹੱਥਾਂ ਨੂੰ ਰੋਗਾਣ-ਮੁਕਤ ਕਰਨ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਵਿਦਾਇਗੀ ਪਾਰਟੀ ਦੌਰਾਨ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਚਿਹਰੇ ਤੇ ਮਾਸਕ ਪਹਿਨੇ ਹੋਏ ਸਨ ਅਤੇ ਸਮਾਜਕ ਦੂਰੀ ਕਾਇਮ ਰੱਖੀ ਗਈ ਸੀ।
