
ਚੰਡੀਗੜ੍ਹ 25 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਜਿਲੈਂਸ ਬਿਊਰੋ ਨੇ ਆਈਏਐਸ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿੱਲੋ ਸੋਨਾ, ਤਿੰਨ ਲੱਖ ਰੁਪਏ ਕੈਸ਼ ਅਤੇ 3 ਕਿੱਲੋ ਚਾਂਦੀ ਸਣੇ ਵੱਡੀ ਬਰਾਮਦਗੀ ਕੀਤੀ ਹੈ।ਪੋਪਲੀ ਨੇ ਪੁਲਿਸ ਪਾਰਟੀ ਦੇ ਅੱਗ-ਅੱਗੇ ਚੱਲ ਕੇ ਆਪਣੀ ਨਿਸ਼ਾਨਦੇਹੀ ‘ਤੇ ਚੰਡੀਗੜ੍ਹ ਦੇ ਮਕਾਨ ਨੰਬਰ 520 ਸੈਕਟਰ-11 ਬੀ, ਵਿੱਚ ਇੱਕ ਸਟੋਰ ਰੂਮ ‘ਚ ਰੱਖੇ ਬਲੈਕ ਬੈਗ ਅੰਦਰ ਇਹ ਬਰਾਮਦਗੀ ਕੀਤੀ ਹੈ।
ਵਿਜਿਲੈਂਸ ਨੇ ਪੋਪਲੀ ਕੋਲੋਂ
1- ਇੱਕ-ਇੱਕ ਕਿਲੋ ਦੀਆਂ ਸੋਨੇ ਦੀਆਂ 09 ਇੱਟਾਂ (ਕੁੱਲ ਵਜ਼ਨ 9 ਕਿਲੋ)
2-ਸੋਨੇ ਦੇ ਕੁੱਲ 49 ਬਿਸਕੁਟ (ਵਜ਼ਨ 3160 ਗ੍ਰਾਮ)
3-ਸੋਨੇ ਦੇ ਕੁੱਲ 12 ਸਿੱਕੇ (ਵਜ਼ਨ 356 ਗ੍ਰਾਮ)
4- ਚਾਂਦੀ ਦੀਆਂ 3 ਇੱਟਾਂ (ਵਜ਼ਨ 3 ਕਿੱਲੋ)
5- ਚਾਂਦੀ ਦੇ 10/10 ਗ੍ਰਾਮ ਦੇ ਕੁੱਲ 18 ਸਿੱਕੇ (ਵਜ਼ਨ 180 ਗ੍ਰਾਮ)
6- ਐਪਲ Iphone (ਕੁੱਲ 04)
7- ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਜ਼ੈੱਡ ਫੌਲਡ
8- ਸੈਮਸੰਗ ਦੀਆਂ ਦੋ ਸਮਾਰਟ ਵਾਚ
9-500/500 ਦੇ ਕੁੱਲ 700 ਭਾਰਤੀ ਕਰੰਸੀ ਨੋਟ (ਕੁੱਲ ਰਕਮ 3,50,000/-ਰੁਪਏ ਕੈਸ਼)






