ਪੰਜਾਬ ਵਿਚ ਮੀਂਹ ਦੀ ਭਵਿੱਖਬਾਣੀ, ਪਵੇਗੀ ਕੜਾਕੇ ਦੀ ਠੰਡ

0
326

ਚੰਡੀਗੜ੍ਹ15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ):  ਆਸਮਾਨ ‘ਚ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦਰਅਸਲ ਠੰਡ ਦੇ ਸੀਜ਼ਨ ਦੀ ਪਹਿਲੀ ਬਾਰਸ਼ ਹੋਣ ਦੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਦਰਅਸਲ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪਵੇਗਾ। ਇਸ ਤੋਂ ਬਾਅਦ ਪਾਰਾ ਕਾਫੀ ਹੇਠਾਂ ਡਿੱਗ ਜਾਵੇਗਾ। ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਠੰਡ ਕਾਫੀ ਵਧ ਜਾਵੇਗੀ।

ਦਿਨ ਦਾ ਤਾਪਮਾਨ ਕਰੀਬ 24 ਤੋਂ 25 ਡਿਗਰੀ ਤਕ ਪਹੁੰਚ ਸਕਦਾ ਹੈ। ਇਸ ਸਮੇਂ ਦਿਨ ਦਾ ਤਾਪਮਾਨ  ਆਮ ਨਾਲੋਂ ਜਿਆਦਾ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਡੀ ਰਾਹਤ ਦੀ ਗੱਲ ਇਹ ਹੈ ਕਿ ਬਾਰਸ਼ ਹੋਣ ਨਾਲ ਵਾਤਾਵਰਣ ‘ਚ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਵੀ ਛੁਟਕਾਰਾ ਮਿਲੇਗਾ। ਉੱਤਰੀ ਭਾਰਤ ‘ਚ ਲੰਮੇ ਸਮੇਂ ਤੋਂ ਬਾਰਸ਼ ਨਹੀਂ ਹੋਈ। ਦੀਵਾਲੀ ਵਾਲੇ ਦਿਨ ਵੀ ਕੁਝ ਥਾਵਾਂ ‘ਤੇ ਬੱਦਲਵਾਈ ਬਣੀ ਰਹੀ।

LEAVE A REPLY

Please enter your comment!
Please enter your name here