ਪੰਜਾਬ ਵਿਚ ਮਾਲ ਗੱਡੀਆਂ ਰੋਕਣ ‘ਤੇ ਸਿਆਸੀ ਜੰਗ, ਕਾਰੋਬਾਰੀਆਂ ਨੂੰ ਵੱਡਾ ਨੁਕਸਾਨ

0
57

ਚੰਡੀਗੜ੍ਹ 27 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਕਿਸਾਨਾਂ ਦੀ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਜੰਗ ਜਾਰੀ ਹੈ। ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਲਈ ਰੇਲਵੇ ਟ੍ਰੈਕ ਖੋਲ੍ਹ ਦਿੱਤੇ ਹਨ ਪਰ ਕੇਂਦਰ ਸਰਕਾਰ ਨੇ 29 ਅਕਤੂਬਰ ਤੱਕ ਰੇਲਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਮੁੜ ਸਿਆਸਤ ਗਰਮਾ ਗਈ ਹੈ।

ਦੱਸ ਦਈਏ ਕਿ ਕਿਸਾਨਾਂ ਨੇ ਕਰੀਬ ਇੱਕ ਮਹੀਨੇ ਤਕ ਰੇਲਵੇ ਟ੍ਰੈਕ ਜਾਮ ਰੱਖੇ ਪਰ ਸੂਬਾ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ‘ਚ ਲਿਆਂਦੇ ਬਿੱਲਾਂ ਮਗਰੋਂ ਕਿਸਾਨਾ ਵੱਲੋਂ 21 ਅਕਤੂਬਰ ਤੋਂ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਇਸ ਤੋਂ ਬਾਅਦ ਫਿਰੋਜ਼ਪੁਰ ਤੇ ਅੰਬਾਲਾ ਰੇਲਵੇ ਡਵੀਜ਼ਨ ਨੇ ਤੁਰੰਤ 173 ਮਾਲ ਰੇਲ ਗੱਡੀਆਂ ਚਲਾਈਆਂ, ਪਰ ਦੋ ਦਿਨਾਂ ਬਾਅਦ ਹੀ ਰੇਲਵੇ ਨੇ ਗੱਡੀਆਂ ਨੂੰ ਮੁੜ ਬ੍ਰੇਕ ਲਾ ਦਿੱਤੀ। ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ 29 ਅਕਤੂਬਰ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਦੇ ਸੰਚਾਲਨ ‘ਤੇ ਪਾਬੰਦੀ ਲਾ ਦਿੱਤੀ ਹੈ। ਯਾਤਰੀ ਰੇਲ ਗੱਡੀਆਂ 24 ਸਤੰਬਰ ਤੋਂ ਬੰਦ ਹਨ। ਇਸ ਫੈਸਲੇ ਨਾਲ ਉਦਯੋਗਾਂ ‘ਤੇ ਸੰਕਟ ਦੇ ਬੱਦਲ ਛਾ ਗਏ ਹਨ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਨਿੱਜੀ ਦਖਲ ਦੀ ਮੰਗ ਕੀਤੀ। ਕੈਪਟਨ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਹੋਰ ਭੜਕਾਵੇਗਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਇਸ ਨਾਲ ਆਰਥਿਕ ਸੰਕਟ ਵਧੇਗਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬਦਲਾ ਲੈਣ ‘ਤੇ ਪੰਜਾਬ ਤੋਂ ਬਾਹਰ ਆਏ ਹਨ।

ਦੱਸ ਦਈਏ ਕਿ ਹਰ ਰੋਜ਼ ਲੁਧਿਆਣਾ ਤੋਂ ਲਗਪਗ 20 ਮਾਲ ਗੱਡੀਆਂ ਵੱਖ-ਵੱਖ ਪੋਰਟਸ ਲਈ ਰਵਾਨਾ ਹੁੰਦੀਆਂ ਹਨ। ਇਨ੍ਹਾਂ ਵਿੱਚ ਹੌਜ਼ਰੀ, ਟੈਕਸਟਾਈਲ, ਇੰਜਨੀਅਰਿੰਗ, ਹੈਂਡਟੂਲ ਤੇ ਮਸ਼ੀਨਰੀ ਦੇ ਕੰਟੇਨਰ ਲੋੜ ਹੁੰਦੇ ਹਨ। ਲੁਧਿਆਣਾ ਦੇ ਨੀਟਵੇਅਰ ਕਲੱਬ ਦੇ ਪ੍ਰਧਾਨ ਦਰਸ਼ਨ ਦਵਾਰ ਦਾ ਕਹਿਣਾ ਹੈ ਕਿ ਲੰਬੇ-ਦੂਰੀ ਦੀਆਂ ਰੇਲ ਗੱਡੀਆਂ ਨਾ ਸ਼ੁਰੂ ਹੁੰਦੀਆਂ ਤਾਂ ਇਹ ਇਸ ਸਾਲ ਦੇ ਹੌਜ਼ਰੀ ਲਈ ਸਭ ਤੋਂ ਵੱਡਾ ਝਟਕਾ ਹੋਵੇਗਾ। ਹੌਜ਼ਰੀ ਉਦਯੋਗ ਨੇ ਵੱਡੀ ਮਾਤਰਾ ਵਿੱਚ ਗਰਮ ਕੱਪੜੇ ਤਿਆਰ ਕੀਤੇ ਹਨ।

LEAVE A REPLY

Please enter your comment!
Please enter your name here