
ਚੰਡੀਗੜ੍ਹ 15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਮੌਸਮ ਨੇ ਆਪਣਾ ਮਿਜਾਜ਼ ਬਦਲਣਾ ਸ਼ੁਰੂ ਕਰ ਦਿੱਤਾ ਹੈ। ਨਵੰਬਰ ਮਹੀਨੇ ਦੇ ਅੱਧ ਹੁੰਦਿਆਂ ਹੀ ਠੰਢ ਵਧਣ ਲਗ ਪਈ ਹੈ।ਪੰਜਾਬ ਵਿੱਚ ਅੱਜ ਲੋਕਾਂ ਨੇ ਦੁਪਹਿਰ ਵੇਲੇ ਰਾਤ ਦਾ ਅਹਿਸਾਸ ਕੀਤਾ। ਕਾਲੀਆਂ ਘਟਾਵਾਂ ਛਾ ਗਈਆਂ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਰਾਤ ਦੇ ਸੱਤ ਵੱਜ ਗਏ ਹਨ।
ਬਦਲਦੇ ਮੌਸਮ ਕਾਰਨ ਲੋਕ ਦਿਨ ਸਮੇਂ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਵਾਹਨ ਚਲਾ ਰਹੇ ਹਨ। ਕਾਲੀਆਂ ਘਟਾਵਾਂ ਛਾਉਣ ਤੋਂ ਬਾਅਦ ਭਾਰੀ ਬਾਰਸ਼ ਹੋਣ ਨਾਲ ਸਰਦੀ ਵੀ ਸ਼ੁਰੂ ਹੋ ਗਈ ਹੈ ਤੇ ਲੋਕ ਘਰਾਂ ਤੋਂ ਬਾਹਰ ਆ ਕੇ ਮੌਸਮ ਦਾ ਅਨੰਦ ਲੈ ਰਹੇ ਹਨ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ ਕਿਉਂਕਿ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਹਿਣ ਕਾਰਨ ਲੋਕ ਜ਼ੁਕਾਮ ਨਾਲ ਜੂਝ ਰਹੇ ਸੀ, ਪਰ ਹੁਣ ਮੌਸਮ ਸਾਫ ਹੋ ਜਾਵੇਗਾ ਤੇ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦੇਣਾ ਚਾਹੀਦਾ ਹੈ।
