ਬੁਢਲਾਡਾ 5 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ ): ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ ਕਰਦੇ ਆ ਰਹੇ ਪੰਜਾਬ ਰੋਡਵੇਜ, ਪਨਬੱਸ ਅਤੇ ਪੀ ਆਰ ਟੀ ਸੀ ਕੱਚੇ ਮੁਲਾਜਮ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਬੱਸ ਸਟੈਡ ਵਿਖੇ ਹੋਈ। ਜਿੱਥੇ ਇਨ੍ਹਾਂ ਮੁਲਾਜਮਾਂ ਦੇ ਸੰਘਰਸ ਨੂੰ ਕਈ ਭਰਾਤਰੀ ਜੱਥੇਬੰਦੀਆਂ ਵੱਲੋਂ ਵੀ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿੱਪੂ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਬੱਸਾਂ ਨੂੰ ਬੰਦ ਕਰਨ ਦੀ ਕੀਤੀ ਜਾ ਰਹੀ ਸਾਜਿਸ ਸਮੇਤ ਕੱਚੇ ਮੁਲਾਜਮਾ ਨੂੰ ਪੱਕਾ ਕਰਨ, ਸਰਕਾਰੀ ਬੱਸਾ ਦੀ ਗਿਣਤੀ ਵਧਾ ਕੇ ਬੇਰੁਜਗਾਰਾਂ ਨੂੰ ਨੋਕਰੀਆਂ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਆਦਿ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਵਾਰ ਵਾਰ ਮੀਟਿੰਗਾਂ ਦਾ ਸਿਲਸਿਲਾ ਰੱਖ ਕੇ ਕਿਸੇ ਵੀ ਮੰਗ ਨੂੰ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੰਗਾਂ ਮੰਨ੍ਹ ਕੇ ਭੱਜਣ ਅਤੇ ਟਰਾਸਪੋਰਟ ਮੰਤਰੀ ਦੇ ਵਾਦਿਆਂ ਤੋਂ ਅੱਕੇ ਕੇ ਕੱਚੇ ਮੁਲਾਜਮਾਂ ਵੱਲੋਂ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਬੱਸਾ ਬੰਦ ਕਰਕੇ ਸਰਕਾਰ ਖਿਲਾਫ ਸੰਘਰਸ ਕੀਤਾ ਜਾਵੇਗਾ। ਜਿਸ ਤਹਿਤ 7 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ, ਵੱਡੇ ਇੱਕਠ ਦੇ ਰੂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸੈਸਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲ੍ਹ ਕੂਚ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਭਰਾਤਰੀ ਜੱਥੇਬੰਦੀਆਂ ਦੇ ਨੁਮਾਇੰਦੀਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਪਨਬੱਸ ਅਤੇ ਪੀ ਆਰ ਟੀ ਸੀ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਤੋਂ ਇਲਾਵਾ ਬਾਕੀ ਮੰਗਾਂ ਨੂੰ ਨਹੀਂ ਮੰਨ੍ਹ ਲੈਦੀ ਅਤੇ ਲਾਗੂ ਨਹੀਂ ਕਰਦੀ ਉਦੋ ਤੱਕ ਸੰਘਰਸ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਦੇ ਗਏ ਤਿੰਨੇ ਕਾਲੇ ਖੇਤੀ ਕਾਨੂੰਨ ਵੀ ਰੱਦ ਕੀਤੇ ਜਾਣ। ਇਸ ਮੌਕੇ ਜੱਥੇਬੰਦੀ ਦੇ ਸੂਬਾ ਆਗੂ ਰਮਨਦੀਪ ਸਿੰਘ, ਸੈਕਟੀ ਜਸਵਿੰਦਰ ਸਿੰਘ, ਕਾਬਲ ਸਿੰਘ, ਭਾਕਿਯੂ ਉਗਰਾਹਾ ਦੇ ਜਗਸੀਰ ਸਿੰਘ ਦੋਦੜਾ, ਭਾਕਿਯੂ ਡਕੌਦਾ ਦੇ ਤੇਜ ਪਾਲ ਸਿੰਘ ਅਹਿਮਦਪੁਰ, ਭਾਕਿਯੂ ਕ੍ਰਾਤੀਕਾਰੀ ਦੇ ਸਰਬਜੀਤ ਸਿੰਘ ਬੱਛੂਆਣਾ, ਜਗਦੇਵ ਸਿੰਘ ਚਕੇਰੀਆ, ਮੈਡਕੀਲ ਪ੍ਰੇਕਟੀਸਨਰ ਯੂਨੀਅਨ ਦੇ ਡਾ ਜਸਵੀਰ ਸਿੰਘ ਗੁੜੱਦੀ, ਕ੍ਰਾਤੀਕਾਰੀ ਪੇਂਡੂ ਖੇਤ ਮਜਦੂਰ ਯੂਨੀਅਨ ਦੇ ਬਬਲੀ ਅਟਵਾਲ, ਸੁਖਵਿੰਦਰ ਸਿੰਘ ਮੱਲ੍ਹ ਸਿੰਘ ਵਾਲਾ, ਕਾਲਾ ਸਿੰਘ ਸਮਾਓ, ਜਸਮੇਲ ਸਿੰਘ ਆਦਿ ਹਾਜ਼ਰ ਸਨ।