
ਚੰਡੀਗੜ੍ਹ, 21 ਅਕਤੂਬਰ 21 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਕੋੋਵਿਡ-19 ਮਹਾਂਮਾਰੀ ਅਤੇ ਪੰਜਾਬ ਦੇ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋੋਏ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀਜ਼) ਵੱਲੋੋਂ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਦੰਡਿਤ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ. ਰੰਧਾਵਾ ਨੇ ਕਿਹਾ ਕਿ ਪੀ.ਏ.ਡੀ.ਬੀਜ਼ ਦੇ ਜਿਹੜੇ ਡਿਫਾਲਟਰ ਕਰਜ਼ਦਾਰ 31 ਦਸੰਬਰ 2020 ਤੱਕ ਆਪਣੀ ਪੂਰੀ ਡਿਫਾਲਟਰ ਰਕਮ ਜਮ੍ਹਾਂ ਕਰਵਾਉਣਗੇ ਜਾਂ ਖਾਤਾ ਬੰਦ ਕਰਨਗੇ, ਉਨ੍ਹਾਂ ਦੇ ਕਰਜ਼ਾ ਖਾਤੇ ਵਿੱਚ ਖੜ੍ਹਾ ਪੂਰਾ ਦੰਡਿਤ ਵਿਆਜ ਮਾਫ ਕਰ ਦਿੱਤਾ ਜਾਵੇਗਾ।
ਸੂਬੇ ਵਿੱਚ ਕੁੱਲ 89 ਪੀ.ਏ.ਡੀ.ਬੀਜ਼ ਦੇ ਲਗਭਗ 69000 ਡਿਫਾਲਟਰ ਕਰਜ਼ਦਾਰ ਹਨ ਜਿਨ੍ਹਾਂ ਵੱਲ ਲਗਭਗ 1950 ਕਰੋੋੜ ਰੁਪਏ ਦੀ ਡਿਫਾਲਟਰ ਰਕਮ ਬਕਾਇਆ ਹੈ ਅਤੇ 61.49 ਕਰੋੋੜ ਰੁਪਏ ਦਾ ਦੰਡਿਤ ਵਿਆਜ਼ ਲੈਣ ਯੋੋਗ ਹੈ। ਇਨ੍ਹਾਂ ਵਿੱਚੋੋਂ 70 ਫੀਸਦੀ ਤੋੋਂ ਜ਼ਿਆਦਾ ਛੋੋਟੇ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋੋਲ 5 ਏਕੜ ਜਾਂ 5 ਏਕੜ ਤੋੋਂ ਘੱਟ ਜ਼ਮੀਨ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿੱਚ ਰਾਹਤ ਮਿਲੇਗੀ।
ਸਹਿਕਾਰਤਾ ਮੰਤਰੀ ਦੇ ਆਦੇਸ਼ਾਂ ‘ਤੇ ਇਸ ਸਬੰਧੀ ਬੈਂਕ ਦੇ ਬੋੋਰਡ ਆਫ ਡਾਇਰੈਕਟਰਜ਼ ਵੱਲੋੋਂ ਸਿਫਾਰਸ਼ ਕਰਨ ਉਪਰੰਤ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਵੱਲੋੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤੱਕ ਸਾਢੇ ਪੰਜ ਲੱਖ ਤੋਂ ਵੱਧ ਕਿਸਾਨਾਂ ਦਾ 4500 ਕਰੋੜ ਰੁਪਏ ਦੇ ਕਰੀਬ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿੱਚ ਕੇਂਦਰ ਵੱਲੋਂ ਬਣਾਏ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਕੱਲ੍ਹ ਹੀ ਵਿਧਾਨ ਸਭਾ ਵਿੱਚ ਨਵੇਂ ਕਾਨੂੰਨ ਬਣਾਏ ਗਏ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।
——-
