ਫਗਵਾੜਾ 30 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਅੱਜ ਸਥਾਨਕ ਕਮੇਟੀ ਘਰ ਪਾਰਕ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫ਼ਗਵਾੜਾ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਵਿੱਚ ਸਾਂਝਾ ਫਰੰਟ ਦੀ ਸਟੇਟ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮਾਂ ਦੇ ਸੱਦੇ ਨੂੰ ਇੰਨ ਬਿੰਨ ਲਾਗੂ ਕਰਨ ਦੀਆਂ ਤਿਆਰੀਆਂ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਦਿੱਤੇ ਪ੍ਰੋਗਰਾਮ ਅਨੁਸਾਰ ਹਲਕਾ ਫਗਵਾੜਾ ਦੇ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ ਨੂੰ ਸਾਂਝੇ ਫਰੰਟ ਦਾ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਅਗਲੇ ਪ੍ਰੋਗਰਾਮਾਂ ਲਈ ਵੱਡੇ ਪੱਧਰ ‘ਤੇ ਤਿਆਰੀ ਵਿੱਢੀ ਜਾਵੇਗੀ। ਸਾਰੇ ਆਗੂਆਂ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਵਲੋਂ 07 ਫਰਵਰੀ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਫਗਵਾੜਾ ਦੇ ਦਫ਼ਤਰ ਅੱਗੇ ਕੀਤੀ ਜਾ ਰਹੀ ਇੱਕ ਦਿਨਾ ਭੁੱਖ ਹੜਤਾਲ ਦਾ ਸਮਰਥਨ ਕਰਨ ਦਾ ਫੈਸਲਾ ਵੀ ਕੀਤਾ। ਆਗੂਆਂ ਨੇ ਪੱਕੇ ਅਤੇ ਕੱਚੇ ਮੁਲਾਜ਼ਮਾਂ, ਮਾਣ ਭੱਤਾ ਵਰਕਰਾਂ ਅਤੇ ਪੈਨਸ਼ਨਰਜ਼ ਨੂੰ ਸਾਂਝਾ ਮੁਲਾਜ਼ਮ ਫਰੰਟ ਦੇ ਸੰਘਰਸ਼ੀ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰ ਹੋਣ ਦੀ ਅਪੀਲ ਕੀਤੀ। ਇਸ ਮੌਕੇ ਫਰੰਟ ਦੇ ਆਗੂ ਕੁਲਦੀਪ ਸਿੰਘ ਕੌੜਾ,ਹੰਸ ਰਾਜ ਬੰਗੜ,ਗੁਰਮੁਖ ਲੋਕਪ੍ਰੇਮੀ,ਹਰਜਿੰਦਰ ਨਿਆਣਾ,ਸੀਤਲ ਰਾਮ ਬੰਗਾ,ਪਰਮਿੰਦਰ ਪਾਲ ਸਿੰਘ,ਰਤਨ ਸਿੰਘ ,ਅਨੀਤਾ ਦੇਵੀ ਅਤੇ ਰਾਜ ਕੌਰ ਆਦਿ ਹਾਜ਼ਰ ਸਨ