ਮਾਨਸਾ 30 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਮਿਤੀ 30—1—2025 ਨੂੰ ਪੰਜਾਬ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਮਾਨਸਾ ਦੀ ਸਾਂਝੀ ਮਿਟਿੰਗ ਸਿੰਕਦਰ ਸਿੰਘ ਘਰਾਂਗਣਾ, ਮਨਿੰਦਰ ਸਿੰਘ ਜਵਾਹਰਕੇ, ਬਿੱਕਰ ਸਿੰਘ ਮਾਖਾ, ਰਾਜ ਕੁਮਾਰ ਰੰਗਾ, ਜਨਕ ਸਿੰਘ ਫਤਿਹਪੁਰ, ਜਗਦੇਵ ਸਿੰਘ ਘੁਰਕਣੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਕਚਹਿਰੀ ਰੋਡ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਐਮ.ਐਲ.ਏ. ਸਾਹਿਬਾਨ ਨੂੰ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜੋ ਬਹੁਤ ਸਮੇਂ ਤੋਂ ਲਟਕ ਰਹੀਆਂ ਹਨ ਦੀ ਪੂਰਤੀ ਲਈ ਜਿਲ੍ਹਾ ਕਮੇਟੀਆਂ ਵੱਲੋਂ ਮੰਗ ਪੱਤਰ ਦਿੱਤਾ ਜਾਵੇਗਾ। ਫੈਸਲੇ ਅਨੁਸਾਰ ਮਿਤੀ 13—2—2025 ਨੂੰ ਮਾਨਸਾ ਅਤੇ ਸਰਦੂਲਗੜ੍ਹ ਦੇ ਐਮ.ਐਲ.ਏ. ਸਾਹਿਬਾਨ ਨੁੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਹਲਕਾ ਬੁਢਲਾਡਾ ਨੁੂੰ ਵੀ ਵੱਖਰੇ ਤੌਰ ਤੇ ਮੰਗ ਪੱਤਰ ਦਿੱਤਾ ਜਾਵੇਗਾ।
ਉਪਰੋਕਤ ਕਨਵੀਨਰਾਂ ਤੋਂ ਇਲਾਵਾ ਮੇਜਰ ਸਿੰਘ ਦੂਲੋਵਾਲ, ਸੀਤਲ ਸਿੰਘ ਉੱਡਤ, ਮੇਜਰ ਸਿੰਘ ਬਾਜੇਵਾਲਾ, ਅਜੈਬ ਸਿੰਘ ਅਲੀਸ਼ੇਰ, ਜਗਦੀਸ ਰਾਏ ਮਾਨਸਾ, ਹਰਬੰਸ ਸਿੰਘ ਫਰਵਾਹੀ, ਬਲਜੀਤ ਸਿੰਘ ਬਰਨਾਲਾ, ਬਿੱਕਰ ਸਿੰਘ ਮੰਘਾਣੀਆ, ਹਰਦੇਵ ਸਿੰਘ ਬਰਨਾਲ, ਹੰਸ ਰਾਜ, ਅਜੀਤ ਸਿੰਘ ਭੁੱਲਰ, ਸਤਨਾਮ ਸਿੰਘ ਆਦਿ ਆਗੂ ਵੀ ਸ਼ਾਮਲ ਹੋਏ। ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਜੋ ਮੰਗਾਂ ਮੰਗ ਪੱਤਰ ਵਿੱਚ ਦਰਜ ਹਨ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਬੱਜਟ ਸੈ਼ਸ਼ਨ ਦੌਰਾਨ ਸੂਬਾ ਕਮੇਟੀ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਜਿਲ੍ਹਾ ਮਾਨਸਾ ਦੇ ਸਾਥੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਜਾਰੀ ਕਰਤਾ
ਮਨਿੰਦਰ ਸਿੰਘ ਜਵਾਹਰਕੇ