
ਬੁਢਲਾਡਾ 22, ਜੁਲਾਈ( (ਸਾਰਾ ਯਹਾ,ਅਮਨ ਮਹਿਤਾ): ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪ੍ਰਾਇਮਰੀ ਕਾਡਰ ਵਿੱਚ ਬਲਾਕ ਸਿੱਖਿਆ ਅਫਸਰ ਦੀਆਂ ਤਰੱਕੀਆ ਨੂੰ ਕੇਂਦਰ ਮੁੱਖ ਅਧਿਆਪਕ ਉਡੀਕਦਿਆ ਰਿਟਾਇਰ ਹੋ ਰਹੇ ਹਨ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਵਿੱਚ ਬਹੁਤੇ ਿਿਜ਼ਲ੍ਹਆ ਵਿੱਚ ਮੁੱਖ ਅਧਿਆਪਕ ,ਕੇਦਰ ਮੁੱਖ ਅਧਿਆਪਕ ਦੀਆਂ ਤਰੱਕੀਆ ਰੁਕੀਆ ਪਈਆ ਹਨ। ਜਥੇਬੰਦੀ ਪੰਜਾਬ ਦੇ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ ਅਤੇ ਜਥੇਬੰਦੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਸਰ ,ਗੁਰਦਾਸਪੁਰ ,ਫਾਜ਼ਿਲਕਾ, ਸੰਗਰੂਰ, ਲੁਧਿਆਣਾ ਆਦਿ ਿਿਜ਼ਲ੍ਹਆਂ ਵਿੱਚ ਪ੍ਰਾਇਮਰੀ ਵਰਗ ਦੀਆਂ ਤਰੱਕੀਆਂ ਰੁਕੀਆਂ ਪਈਆਂ ਹਨ ਨੂੰ ਤੁਰੰਤ ਤਰੱਕੀਆ ਕਰਨ ਦੀ ਗੱਲ ਕੀਤੀ। ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਅਤੇ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਜੇਕਰ ਜਲਦੀ ਤਰੱਕੀਆਂ ਨਹੀਂ ਹੁੰਦੀਆਂ ਤਾਂ ਸ਼ਨੀਵਾਰ ਨੂੰ ਸਿੱਖਿਆ ਸਕੱਤਰ ਵੱਲੋਂ ਵੱਖ ਵੱਖ ਜ਼ਿਲ੍ਹੇ ਵਿੱਚ ਸੁਣੀਆਂ ਜਾ ਰਹੀਆਂ ਅਧਿਆਪਕਾਂ ਦੀਆਂ ਸ਼ਿਕਾਇਤਾਂ ਵਿੱਚ ਵੱਡੇ ਪੱਧਰ ਤੇ ਇਸ ਸਕਾਇਤਾ ਦਰਜ ਕਰਵਾਈਆਂ ਜਾਣਗੀਆਂ ਜਥੇਬੰਦੀ ਦੇ ਸਟੇਟ ਕਮੇਟੀ ਮੈਂਬਰ ਅਸ਼ੋਕ ਕੁਮਾਰ ਫਫੜੇ ਭਾਈਕੇ ਨੇ ਕਿਹਾ ਕਿ ਬਲਾਕ ਸਿੱਖਿਆ ਅਫ਼ਸਰ ਪ੍ਰਾਇਮਰੀ ਦੀਆਂ ਤਰੱਕੀਆਂ ਤੁਰੰਤ ਕਰਦਿਆਂ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਪ੍ਰਮੋਸ਼ਨ ਦਾ ਹੱਕ ਮਿਲਣਾ ਚਾਹੀਦਾ ਹੈ ।
