ਮਾਨਸਾ 18 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਆਨਲਾਈਨ ਗੀਤ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਦਾ ਵਿਦਿਆਰਥੀ ਤਰਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਪੰਜਾਬ ਪੱਧਰੀ ਮੁਕਾਬਲੇ ਚ ਦੂਜੇ ਸਥਾਨ ਤੇ ਰਿਹਾ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਮੁੱਖ ਅਧਿਆਪਕ ਸੁਖਰਾਜ ਸਿੰਘ ਅਤੇ ਸੀ ਐਮ ਟੀਂ ਤੇਜਿੰਦਰ ਸਿੰਘ ਨੇ ਇਸ ਵਿਦਿਆਰਥੀ ਦੀ ਤਿਆਰੀ ਲਈ ਵਿਸ਼ੇਸ਼ ਉਪਰਾਲੇ ਕੀਤੇ, ਜਿਸ ਦਾ ਚੰਗਾ ਨਤੀਜਾ ਸਾਹਮਣੇ ਆਇਆ।ਸਕੂਲ ਦੇ ਅਧਿਆਪਕ ਰਵਿੰਦਰ ਕੁਮਾਰ, ਰਾਜਿੰਦਰ ਪਾਲ, ਸ੍ਰੀਮਤੀ ਇੰਦਰਜੀਤ ਕੌਰ ਅਤੇ ਸ੍ਰੀਮਤੀ ਅਮਨਦੀਪ ਕੌਰ ਨੇ ਜੇਤੂ ਵਿਦਿਆਰਥੀ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਗੱਲੋਂ ਵੀ ਤਸੱਲੀ ਜ਼ਾਹਰ ਕੀਤੀ ਕਿ ਸਿੱਖਿਆ ਵਿਭਾਗ ਵੱਲ੍ਹੋਂ ਕਰੋਨੇ ਦੇ ਔਖੇ ਸਮੇਂ ਜਿਥੇ ਆਨਲਾਈਨ ਸਿੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਉਥੇ ਵਿਦਿਆਰਥੀਆਂ ਦੀ ਕਲਾਂ ਨੂੰ ਨਿਖਾਰਨ ਲਈ ਵੀ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ,ਡਿਪਟੀ ਡੀਈਓ ਗੁਰਲਾਭ ਸਿੰਘ ਨੇ ਵੀ ਧਿੰਗੜ ਸਕੂਲ ਦੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਸਕੂਲ ਸਟਾਫ ਨੂੰ ਚੰਗੇ ਉਪਰਾਲਿਆਂ ਲਈ ਮੁਬਾਰਕ ਦਿੱਤੀ ।