
ਮਾਨਸਾ/ਸਰਦੂਲਗੜ੍ਹ,14 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਪਿਛਲੀ ਦਿਨੀ ਪੰਜਾਬ ਸਰਕਾਰ ਦੀਆ ਗਲਤ
ਨੀਤੀਆ ਕਾਰਨ ਐੇਨ.ਉ.ਸੀ ਦੇ ਨਾਮ ਤੇ ਸੂਬੇ ਭਰ ਵਿੱਚ ਰਜਿਸਟਰੀਆ ਤੇ ਲੱਗੀ ਰੋਕ ਕਾਰਨ
ਪ੍ਰੋਪਰਟੀ ਡੀਲਰਾ ਅਤੇ ਕਲੋਨਾਈਜ਼ਰਾ ਦਾ ਕੰਮ ਠੱਪ ਹੋਣ ਕਾਰਨ ਪੰਜਾਬ ਦੇ ਡੀਲਰਾ ਨੂੰ
ਸੰਗਠਿਤ ਕਰਨ ਲਈ ਜਿਲ਼੍ਹਾ ਮਾਨਸਾ ਦੀ ਇੱਕ ਮੀਟਿੰਗ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ
ਪ੍ਰਧਾਨਗੀ ਹੇਠ ਫੋਰ ਸ਼ੀਜਨ ਹੋਟਲ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ
ਗੁਰਵਿੰਦਰ ਸਿੰਘ ਲਾਂਬਾ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ।ਇਸ ਮੀਟਿੰਗ ਨੂੰ ਸੰਬੋਧਿਨ ਕਰਦਿਆ
ਸ਼੍ਰੀ ਲਾਂਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਗਲਤ ਨੀਤੀਆ ਕਾਰਨ ਪੰਜਾਬ ਵਿੱਚ
ਪ੍ਰੋਪਰਟੀ ਦਾ ਕੰਮ ਚੋਪਟ ਹੋਕੇ ਰਹਿ ਗਿਆ ਹੈ।ਸਰਕਾਰ ਆਪਣੀਆ ਨਾਕਾਮੀਆ ਨੂੰ ਛੁਪਾਉਣ ਲਈ
ਲੀਗਲ ਅਣਲੀਗਲ ਕਾਲੋਨੀਆ ਦਾ ਰੋਲਾ ਪਾ ਰਹੀ ਹੈ।ਉਨ੍ਹਾ ਨੇ ਕਿਹਾ ਕਿ ਸਰਕਾਰ ਨੂੰ ਨੀਤੀਆ
ਬਦਲਣ ਲਈ ਮਜਬੂਰ ਕਰਨ ਲਈ ਸਾਨੂੰ ਆਪਣਾ ਸੰਗਠਨ ਮਜਬੂਤ ਕਰਨਾ ਪਵੇਗਾ ਉਨ੍ਹਾ ਨੇ ਕਿਹਾ
ਕਿ ਹਰੇਕ ਵਿਆਕਤੀ ਦੀ ਲੋੜ ਹੈ ਰੋਟੀ ਕੱਪੜਾ ਅਤੇ ਮਕਾਨ ਪਰੰਤੂ ਸਰਕਾਰ ਵੱਲੋ ਐਨ.ਉ.ਸੀ
ਦਾ ਰੋਲਾ ਪਾਕੇ ਲੋਕਾ ਤੋ ਮਕਾਨਾ ਦਾ ਹੱਕ ਖੋਹਿਆ ਜਾ ਰਿਹਾ ਹੈ।ਇਸ ਮੀਟਿੰਗ ਨੂੰ

ਸੰਬੋਧਿਨ ਕਰਦਿਆ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਅਫਸਰ ਆਪਣੀ ਮਨਮਾਨੀ
ਕਰ ਰਹੇ ਹਨ ਅਤੇ ਸਰਕਾਰ ਨੂੰ ਗੁੰੰਮਰਾਹ ਕਰ ਰਹੇ ਹਨ ਉਨ੍ਹਾ ਨੇ ਕਿਹਾ ਕਿ ਸਰਕਾਰ ਨੂੰ
ਮਨਮਰਜ਼ੀ ਨਹੀ ਕਰਨ ਦੇਵਾਗੇ।ਉਨ੍ਹਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਡੀਲਰਾ ਦੀਆ ਮੰਗਾ
ਵੱਲ ਧਿਆਨ ਨਾ ਦਿੱਤਾ ਤਾ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੀਟਿੰਗ ਨੂੰ ਬਠਿੰਡਾ ਡੀਲਰ
ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਭਾਂਬਰੀ, ਇੰਦਰ ਸੈਨ ਅਕਲੀਆ,ਈਸ਼ਵਰ ਸਿੰਘ ਮਾਨਸਾ,ਪਾਰਸ
ਜੈਨ,ਸੋਹਨ ਲਾਲ ਮਿੱਤਲ,ਰੀਸ਼ੂ ਕੁਮਾਰ ਜੈਨ ਨੇ ਸੰਬੋਧਿਨ ਕੀਤਾ।ਇਸ ਮੋਕੇ ਤੇ ਮਹਾਵੀਰ

ਜੈਨ ਪਾਲੀ ਮਾਨਸਾ,ਵਿਨੋਦ ਜੈਨ ਸਰਦੂਲਗੜ੍ਹ,ਸ਼ਗਨ ਲਾਲ ਅਰੋੜਾ,ਧੀਰਜ਼ ਗੋਇਲ ਮਾਨਸਾ,ਪ੍ਰੇਮ
ਚੰਦ ਸ਼ਰਮਾ,ਭਾਰਤ ਭੂਸ਼ਣ ਕਾਲੂ,ਪ੍ਰੋਸ਼ਤਮ ਕੁਮਾਰ ਕਾਹਨੇਵਾਲਾ,ਟੇਕ ਚੰਦ ਸ਼ਰਮਾ,ਸ਼ਿਵਤਾਜ
ਸ਼ਰਮਾ,ਪ੍ਰੇਮ ਕੁਮਾਰ ਫੂਸਮੰਡੀ,ਸੰਦੀਪ ਸ਼ਰਮਾ,ਅਵਤਾਰ ਸਿੰਘ ਬੱਬਲੀ,ਰੋਹਿਤ ਜੈਨ ਅਤੇ
ਰਨਬੀਰ ਸਿੰਘ ਜਟਾਣਾ ਆਦਿ ਤੋ ਇਲਾਵਾ ਸਰਦੂਲਗੜ੍ਹ, ਬੁਢਲਾਡਾ,ਬਰੇਟਾ,ਜੋਗਾ,ਭੀਖੀ ਅਤੇ
ਝੁਨੀਰ ਦੀਆ ਐਸ਼ੋਸੀਏਸ਼ਨ ਦੇ ਮੈਂਬਰ ਮੋਜੂਦ ਸਨ।
