
ਮਾਨਸਾ 22 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਪੈਸਟੀਸਾਈਡ ਯੂਨੀਅਨ ਦੇ ਆਗੂਆਂ ਨੇ ਨੇ ਚੰਡੀਗੜ੍ਹ ਵਿਖੇ ਗੁਰਵਿੰਦਰ ਸਿੰਘ ਖਾਲਸਾ ਡਾਇਰੈਕਟਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਸਬੰਧੀ ਦੱਸਿਆ। ਜਿਸ ਵਿਚ ਯੂਨੀਅਨ ਨੇ ਇਸ ਮੰਗ ਪੱਤਰ ਵਿਚ ਲਿਖਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਖੇਤੀਬਾਡ਼ੀ ਵਿਭਾਗ ਦੇ ਮੁਲਾਜ਼ਮ ਤੰਗ ਪਰੇਸ਼ਾਨ ਕਰਦੇ ਹਨ। ਅਤੇ ਪੰਜਾਬ ਦੇ ਡੀਲਰਾਂ ਨੂੰ ਯੂਰੀਆ ਰੇਹ ਦਾ ਕੋਟਾ ਬਹੁਤ ਘੱਟ ਦਿੱਤਾ ਗਿਆ ਹੈ ।ਜਿਸ ਕਾਰਨ ਜਿੱਥੇ ਵਪਾਰੀ ਵਰਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਕਿਸਾਨ ਭਰਾਵਾਂ ਨੂੰ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀੜੇਮਾਰ ਦਵਾਈਆਂ ਦੇ ਲਾਇਸੈਂਸੀ ਡੀਲਰਾਂ ਨੂੰ ਆ ਰਹੀਆਂ ਦਿੱਕਤਾਂ ਬਾਬਤ ਇਸ ਵੇਲੇ ਸੀਜ਼ਨ ਨੂੰ ਵੇਖਦੇ ਹੋਏ ਪੰਜਾਬ ਵਿੱਚ ਪੂਰੀ ਖਾਦ ਦਾ ਸਟਾਕ ਆਮ ਨਾਲੋਂ ਘੱਟ ਹੈ ਜ਼ਿਆਦਾ ਜਿਸ ਦਾ ਕਾਰਨ ਮਹਿਕਮੇ ਵੱਲੋਂ ਖਾਦ ਦੀ ਸਪਲਾਈ 60/40 ਰੇਸ਼ੋ ਕੀਤੀ ਹੈ ।ਜਿਸ ਦੀ ਵਜ੍ਹਾ ਕਰਕੇ ਮਈ ਮਹੀਨੇ ਵਿੱਚ ਯੂਰੀਆ ਦੀ ਖਾਦ ਦੀ ਆਮਦ 12ਪ੍ਰਤੀਸ਼ਤ ਘੱਟ ਆਈ ਹੈ ਅਗਰ ਇਸ ਦੀ ਆਮਦ ਹਰ ਮਹੀਨੇ 10ਤੋ 15 ਪ੍ਰਤੀਸ਼ਤ ਘੱਟ ਆਈ ਤਾਂ ਭਵਿੱਖ ਵਿੱਚ ਖਾਦਾਂ ਦੀ ਪੰਜਾਬ ਵਿੱਚ ਬਹੁਤ ਕਿੱਲਤ ਆਵੇਗੀ ਜਿਸ ਦਾ ਖਮਿਆਜ਼ਾ ਜਿੱਥੇ ਕਿਸਾਨ ਵਰਗ ਨੂੰ ਭੁਗਤਣਾ ਪਵੇਗਾ। ਉਥੇ ਹੀ ਪੰਜਾਬ ਸਰਕਾਰ ਦੀ ਬਦਨਾਮੀ ਹੋਵੇਗੀ ਅਤੇ ਵਪਾਰੀ ਵਰਗ ਵਿਚ ਨਿਰਾਸ਼ਤਾ ਆਵੇ ਆਵੇਗੀ ਪੰਜਾਬ ਸਰਕਾਰ ਵੱਲੋਂ ਜੋ ਵਾਰ ਵਾਰ ਖਾਦਾਂ ਦੀ ਪ੍ਰਾਈਵੇਟ ਸੇਲ ਘਟਾਈ ਜਾ ਰਹੀ ਹੈ। ਉਹ ਸਰਾਸਰ ਗ਼ਲਤ ਹੈ ਕਿਸੇ ਦੇ ਰੁਜ਼ਗਾਰ ਨੂੰ ਖੋਹਣਾ ਲੋਕਤੰਤਰ ਵਿੱਚ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਪੰਜਾਬ ਦੇ ਨਾਲ ਲਗਦੇ ਕਿਸੇ ਵੀ ਸੂਬੇ ਵਿੱਚ ਸਰਕਾਰ ਨੇ ਇਹੋ ਜਿਹੇ ਹੁਕਮ ਜਾਰੀ ਨਹੀਂ ਕੀਤੇ ਹਨ ਜਿਸ ਕਰਕੇ ਦੂਜੇ ਸੂਬਿਆਂ ਵਿੱਚ ਖਾਦ ਦੀ ਕੋਈ ਕਮੀ ਨਹੀਂ ਆ ਰਹੀ ਵਪਾਰੀ ਵਰਗ ਨੂੰ ਬਿਨਾਂ ਵਜ੍ਹਾ ਖੇਤੀਬਾਡ਼ੀ ਵਿਭਾਗ ਦੇ ਕਰਮਚਾਰੀਆਂ ਦੁਆਰਾ ਡੀਲਰਾਂ ਨੂੰ ਅਲੱਗ ਅਲੱਗ ਢੰਗਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿੰਨੇ ਅਥਾਰਿਟੀ ਲੈਟਰ ਦੀ ਆਡੀਸ਼ਨ ਸਮੇਂ ਕੰਪਨੀ ਦੇ ਪਰਮਿਸ਼ਨ ਲੈਟਰ ਦੀ ਮੰਗ ਕਰਨਾ ਇਸੇ ਤਰ੍ਹਾਂ ਹਲਫ਼ੀਆ ਬਿਆਨ ਦੀ ਮੰਗ ਕਰਨਾ ਪਹਿਲੇ ਡਾਇਰੈਕਟਰ ਸੁਖਦੇਵ ਸਿੰਘ ਨੇ ਅਗਸਤ ਵਿਚ ਮਹਿਕਮੇ ਦੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਸੀ ਕਿ ਆਨਲਾਈਨ ਆਈਆਂ ਐਪਲੀਕੇਸ਼ਨਾਂ ਦਾ ਚਾਰ ਪੰਜ ਦਿਨਾਂ ਵਿੱਚ

ਨਿਪਟਾਰਾ ਕੀਤਾ ਜਾਵੇ ਹਰ ਮਹਿਕਮੇ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪੈਸਟੀਸਾਈਡ ਯੂਨੀਅਨ ਨੂੰ ਵੱਖ ਵੱਖ ਤਰੀਕਿਆਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਕਿਉਂਕਿ ਪੰਜਾਬ ਭਰ ਦਾ ਵਪਾਰੀ ਵਰਗ ਤੰਗ ਆ ਚੁੱਕਿਆ ਹੈ ਜੇ ਸਰਕਾਰ ਨੇ ਮਾੜੀਆਂ ਨੀਤੀਆਂ ਨਾ ਬਦਲੀਆਂ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਖਿਲਾਫ ਇਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਉੱਧਰ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜਿੱਥੇ ਪ੍ਰਾਪਰਟੀ ਡੀਲਰਾਂ ਦਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ ਉੱਥੇ ਹੀ ਮਿਸਤਰੀ ਅਤੇ ਮਜ਼ਦੂਰ ਵਰਗ ਵੀ ਵਿਹਲਾ ਹੋ ਗਿਆ ਹੈ
। ਜਿਸ ਤਰ੍ਹਾਂ ਇਸ ਸਰਕਾਰ ਦੀਆਂ ਪੰਜਾਬ ਵਿੱਚ ਵਪਾਰੀ ਵਰਗ ਨੂੰ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਸਮੁੱਚਾ ਪੰਜਾਬ ਦਰੀਆਂ ਤੇ ਬੈਠਾ ਹੋਇਆ ਇਸ ਸਰਕਾਰ ਦਾ ਪਿੱਟ ਸਿਆਪਾ ਕਰਦਾ ਨਜ਼ਰ ਆਵੇਗਾ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਰਜਿਸਟਰੀਆਂ ਰੋਕ ਹਟਾ ਕੇ ਆਪਣੇ ਦਿੱਤੇ ਕਾਲੇ ਕਨੂੰਨਾ ਨੂੰ ਵਾਪਸ ਲੈ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਜਿੱਥੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਲੱਖਾਂ ਲੋਕ ਆਪਣਾ ਰੁਜ਼ਗਾਰ ਕਮਾ ਸਕਣ ਉੱਥੇ ਹੀ ਮਜ਼ਦੂਰ ਮਿਸਤਰੀ ਅਤੇ ਹੋਰ ਇਸ ਕੰਮ ਨਾਲ ਜੁੜੇ ਲੋਕ ਵੀ ਆਪਣਾ ਰੁਜ਼ਗਾਰ ਕਮਾ ਸਕਣ ਜੇਕਰ ਪੰਜਾਬ ਸਰਕਾਰ ਨਹੀਂ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ।
