*ਪੰਜਾਬ ਪੁਲਿਸ ਵਿੱਚ ਵੱਡੀ ਫੇਰ-ਬਦਲ, ਇੱਕੋ ਵਾਰੀ 50 ਸੀਨੀਅਰ ਅਫਸਰ ਬਦਲੇ*

0
228

ਚੰਡੀਗੜ੍ਹ (ਸਾਰਾ ਯਹਾਂ): ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਅਫਸਰਾਂ ਦੇ ਤਬਾਦਲੇ ਵੱਡੇ ਪੱਧਰ ‘ਤੇ ਹੋ ਰਹੇ ਹਨ। ਹੁਣ ਪੰਜਾਬ ਪੁਲਿਸ ਵਿੱਚ ਵੱਡੀ ਰੱਦੋ-ਬਦਲ ਹੋਈ ਹੈ। ਪੰਜਾਬ ਸਰਕਾਰ ਵੱਲੋਂ ਇੱਕੋ ਵਾਰੀ 50 ਸੀਨੀਅਰ ਪੁਲਿਸ ਅਫਸਰ ਬਦਲੇ ਗਏ ਹਨ। ਪੰਜਾਬ ਸਰਕਾਰ ਨੇ ਵਧੀਕ ਡੀਜੀਪੀ ਪੱਧਰ ਦੇ ਰੈਂਕ ਤੋਂ ਲੈ ਕੇ ਐਸਐਸਪੀ ਪੱਧਰ ਦੇ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਹਾਸਲ ਸੂਚੀ ਮੁਤਾਬਕ ਵਧੀਕ ਡੀਜੀਪੀ ਅਮਰਦੀਪ ਸਿੰਘ ਰਾਏ ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾਇਆ ਗਿਆ ਹੈ। ਵਰਿੰਦਰ ਕੁਮਾਰ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਜਤਿੰਦਰ ਕੁਮਾਰ ਜੈਨ ਨੂੰ ਵਧੀਕ ਡੀਜੀਪੀ ਪਾਵਰਕੌਮ, ਸ਼ਸ਼ੀ ਪ੍ਰਭਾ ਦਿਵੇਦੀ ਨੂੰ ਵਧੀਕ ਡੀਜੀਪੀ ਐਚਆਰਡੀ ਤੇ ਨੋਡਲ ਅਫ਼ਸਰ ਚੋਣ ਸੈਲ, ਅਰਪਿਤ ਸ਼ੁਕਲਾ ਨੂੰ ਵਧੀਕ ਡੀਜੀਪੀ ਵੈਲਫੇਅਰ, ਵੀ ਨੀਰਜਾ ਨੂੰ ਵਧੀਕ ਡੀਜੀਪੀ ਐਨਆਰਆਈ ਲਾਇਆ ਗਿਆ ਹੈ।

ਇਸੇ ਤਰ੍ਹਾਂ ਰਾਕੇਸ਼ ਚੰਦਰਾ ਨੂੰ ਵਧੀਕ ਡੀਜੀਪੀ ਨੀਤੀ ਤੇ ਰੂਲਜ਼, ਮੋਹਨੀਸ਼ ਚਾਵਲਾ ਨੂੰ ਆਈਜੀ ਅੰਮ੍ਰਿਤਸਰ ਰੇਂਜ, ਸੁਰਿੰਦਰਪਾਲ ਸਿੰਘ ਪਰਮਾਰ ਨੂੰ ਆਈਜੀ ਲੁਧਿਆਣਾ, ਮੁਖਵਿੰਦਰ ਸਿੰਘ ਛੀਨਾ ਨੂੰ ਆਈਪੀ ਪਟਿਆਲਾ ਰੇਂਜ, ਸ਼ਿਵੇ ਕੁਮਾਰ ਵਰਮਾ ਨੂੰ ਆਈਜੀ ਕਾਨੂੰਨ ਵਿਵਸਥਾ, ਰਾਕੇਸ਼ ਅਗਰਵਾਲ ਨੂੰ ਆਈਜੀ ਕਾਊਂਟਰ ਇੰਟੈਲੀਜੈਂਸ ਤੇ ਓਕੂ, ਕੌਸਤਬ ਸ਼ਰਮਾ ਨੂੰ ਆਈਪੀ ਹੈੱਡਕੁਆਰਟਰ, ਬਾਬੂ ਲਾਲ ਮੀਨਾ ਨੂੰ ਡੀਆਈਜੀ ਪ੍ਰਸ਼ਾਸਨ ਪੀਏਪੀ ਜਲੰਧਰ ਲਾਇਆ ਗਿਆ ਹੈ।

ਸੂਚੀ ਮੁਤਾਬਕ ਗੁਰਪ੍ਰੀਤ ਸਿੰਘ ਤੂਰ ਡੀਆਈਜੀ-ਕਮ-ਸੰਯੁਕਤ ਡਾਇਰੈਕਟਰ ਪੀਪੀਏ ਫਿਲੌਰ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀਆਈਜੀ ਕਮਾਂਡੋ ਬਹਾਦਰਗੜ੍ਹ, ਸੰਜੀਵ ਕੁਮਾਰ ਰਾਮਪਾਲ ਨੂੰ ਡੀਆਈਜੀ ਸਿਖਲਾਈ ਪੀਏਪੀ ਜਲੰਧਰ ਤੇ ਡੀਆਈਅੀ ਐਸਟੀਐਫ ਦਾ ਵਾਧੂ ਚਾਰਜ, ਹਰਚਰਨ ਸਿੰਘ ਭੁੱਲਰ ਨੂੰ ਐਸਐਸਪੀ ਪਟਿਆਲਾ, ਸੰਦੀਪ ਗਰਗ ਐਸਐਸਪੀ ਮਾਨਸਾ, ਰਾਕੇਸ਼ ਕੌਸ਼ਲ ਐਸਐਸਪੀ ਦਿਹਾਤੀ ਅੰਮ੍ਰਿਤਸਰ, ਵਰੁਣ ਸ਼ਰਮਾ ਨੂੰ ਐੱਸਐੱਸਪੀ ਫ਼ਰੀਦਕੋਟ, ਹਰਮਨਦੀਪ ਸਿੰਘ ਹਾਂਸ ਨੂੰ ਐਸਐਸਪੀ ਫਿਰੋਜ਼ਪੁਰ, ਕੰਵਰਦੀਪ ਕੌਰ ਨੂੰ ਐਸਐਸਪੀ ਨਵਾਂ ਸ਼ਹਿਰ, ਅਲਕਾ ਮੀਨਾ ਨੂੰ ਐਸਐਸਪੀ ਬਰਨਾਲਾ, ਰਵਜੋਤ ਗਰੇਵਾਲ ਨੂੰ ਐਸਐਸਪੀ ਮਾਲੇਰਕੋਟਲਾ ਲਾਇਆ ਗਿਆ ਹੈ।

ਗੁਲਨੀਤ ਸਿੰਘ ਕਮਾਂਡੈਂਟ 5ਵੀਂ ਆਈਆਰਬੀ ਅੰਮ੍ਰਿਤਸਰ ਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦਾ ਵਾਧੂ ਚਾਰਜ, ਅਸ਼ਵਨੀ ਕਪੂਰ ਏਆਈਜੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ, ਨਵੀਨ ਸਿੰਗਲਾ ਨੂੰ ਏਆਈਜੀ ਇੰਟੈਲੀਜੈਂਸ, ਧਰੁਮਨ ਨਿੰਬਲੇ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ, ਚਰਨਜੀਤ ਸਿੰਘ ਨੂੰ ਏਆਈਜੀ ਕ੍ਰਾਈਮ ਬਿਊਰੋ ਆਫ਼ ਇੰਟੈਲੀਜੈਂਸ, ਰਾਜਪਾਲ ਸਿੰਘ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰਮਿੰਦਰ ਸਿੰਘ ਗਿੱਲ ਏਆਈਜੀ ਪੀਏਪੀ ਜਲੰਧਰ, ਨਰਿੰਦਰ ਭਾਰਗਵ ਕਮਾਂਡੈਂਟ ਤੀਜੀ ਬਟਾਲੀਅਨ ਆਈਆਰਬੀ ਲੁਧਿਆਣਾ, ਭਾਗੀਰਥ ਮੀਨਾ ਕਮਾਂਡੈਂਟ ਪਹਿਲੀ ਬਟਾਲੀਅਨ ਆਈਆਰਬੀ ਪਟਿਆਲਾ, ਅਮਨੀਤ ਕੌਂਡਲ ਏਆਈਜੀ ਪ੍ਰਸੋਨਲ, ਗੁਰਦਿਆਲ ਸਿੰਘ ਕਮਾਂਡੈਂਟ ਪੀਪੀਏ ਫਿਲੌਰ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਮੁਖਵਿੰਦਰ ਸਿੰਘ ਭੁੱਲਰ ਨੂੰ ਐਸਐਸਪੀ ਬਟਾਲਾ, ਲਖਵੀਰ ਸਿੰਘ ਨੂੰ ਕਮਾਂਡੈਂਟ 9ਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ, ਸੁਰਿੰਦਰਜੀਤ ਸਿੰਘ ਮੰਡ ਨੂੰ ਐੱਸਐੱਸਪੀ ਮੋਗਾ, ਸਰਬਜੀਤ ਸਿੰਘ ਐੱਸਐੱਸਪੀ ਮੁਕਤਸਰ, ਹਰਵਿੰਦਰ ਸਿੰਘ ਵਿਰਕ ਐੱਸਐੱਸਪੀ ਤਰਨ ਤਾਰਨ, ਰਾਜਬਚਨ ਸਿੰਘ ਸੰਧੂ ਨੂੰ ਐਸਐਸਪੀ ਲੁਧਿਆਣਾ ਦਿਹਾਤੀ, ਕੁਲਵੰਤ ਸਿੰਘ ਹੀਰ ਐਸਐਸਪੀ ਹੁਸ਼ਿਆਰਪੁਰ, ਸਵਰਨਦੀਪ ਸਿੰਘ ਨੂੰ ਏਆਈਜੀ ਕ੍ਰਾਈਮ, ਓਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਂਟ 27ਵੀਂ ਬਟਾਲੀਅਨ ਪੀਏਪੀ ਜਲੰਧਰ, ਜਤਿੰਦਰ ਸਿੰਘ ਬੈਨੀਪਾਲ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਆਈਆਰਬੀ ਕਪੂਰਥਲਾ, ਹਰਪ੍ਰੀਤ ਸਿੰਘ ਮੰਡੇਰ ਨੂੰ ਕਮਾਂਡੈਂਟ ਪੀਆਰਟੀਸੀ ਜਹਾਨਖੇਲ੍ਹਾਂ ਤਾਇਨਾਤ ਕੀਤਾ ਹੈ।

LEAVE A REPLY

Please enter your comment!
Please enter your name here