ਚੰਡੀਗੜ੍ਹ, 19 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅੱਤਵਾਦੀ ਗੁੱਟ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਦੋ ਕਥਿਤ ਖਾਲਿਸਤਾਨੀ ਕਾਰਕੁਨਾਂ ਦੀ ਗ੍ਰਿਫਤਾਰੀ ਕੀਤੀ ਗਈ, ਜਿਹੜੇ ਆਪਣੇ ਪਾਕਿਸਤਾਨੀ ਹਮਾਇਤਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਉਥਲ ਪੁਥਲ ਮਚਾਉਣ ਦੀ ਤਿਆਰੀ ਕਰ ਰਹੇ ਸਨ। ਇਨਾਂ ਦੋਵਾਂ ਕੋਲੋਂ ਜਰਮਨ ਦੀ ਬਣੀ ਇਕ ਐਮਪੀ 5 ਸਬ-ਮਸ਼ੀਨ ਗਨ, ਇਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ, ਸੰਦੇਸ਼, ਫੋਟੋਆਂ ਆਦਿ ਵਾਲੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਮੋਬਾਈਲ ਫੋਨਾਂ ਵਿਚ ਪਾਕਿਸਤਾਨ ਅਧਾਰਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖੁਲਾਸਾ ਹੋਇਆ, ਜਿਨ੍ਹਾਂ ਵਿਚ ਫੋਟੋਆਂ,ਵਾਇਸ ਸੰਦੇਸ਼ ਅਤੇ ਇਕ ਵਿਸ਼ੇਸ਼ ਭੂ-ਸਥਾਨ ਦੇ ਨਿਰਦੇਸ਼ਕ ਸ਼ਾਮਲ ਹਨ, ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਇਸ ਸਫਲਤਾ ਬਾਰੇ ਦੱਸਿਆ। ਇਸ ਤੋਂ ਇਲਾਵਾ, ਖਾਲਿਸਤਾਨ ਦੇ ਗਠਨ ਨਾਲ ਸਬੰਧਤ ਵੱਡੀ ਕਿਸਮ ਦੀਆਂ ਪੋਸਟਾਂ ਅਤੇ ਵੈਬ-ਲਿੰਕ ਵੀ ਗੁਰਮੀਤ ਸਿੰਘ ਦੇ ਮੋਬਾਈਲ ਫੋਨ `ਤੇ ਪਾਏ ਗਏ, ਜੋ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਆਈਐਸਆਈ ਅਤੇ ਭਾਰਤ ਵਿਰੋਧੀ ਤੱਤਾਂ ਨਾਲ ਬਾਕਾਇਦਾ ਸੰਪਰਕ ਵਿਚ ਸੀ। .
ਇਸ ਸਬੰਧੀ ਮਿਤੀ 19.06.2020 ਨੂੰ 120 ਬੀ, 121 ਆਈਪੀਸੀ, 25, 54, 59 ਆਰਮਜ਼ ਐਕਟ ਆਰ / ਡਬਲਯੂ 13, 17, 18, 18 ਬੀ, 20 ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ,ਤਹਿਤ ਐਫ.ਆਈ.ਆਰ. ਨੰਬਰ 184 ਦਰਜ ਕੀਤੀ ਗਈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਲੋਕਾਂ ਦੇ ਇਸ਼ਾਰੇ `ਤੇ ਅਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਜੀ ਟੀ ਰੋਡ, ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਨੇੜੇ ਇੱਕ ਜਗ੍ਹਾ ਤੇ ਛਾਪਾ ਮਾਰਿਆ ਅਤੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।
ਡੀਜੀਪੀ ਦੇ ਅਨੁਸਾਰ ਗੰਡਾ ਸਿੰਘ ਕਲੋਨੀ, ਸੁਲਤਾਨਵਿੰਡ ਰੋਡ, ਅਮ੍ਰਿਤਸਰ ਦੇ ਵਸਨੀਕ 44 ਸਾਲਾ ਗੁਰਮੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਤਸਵੀਰਾਂ ਅਤੇ ਵਾਇਸ ਸੰਦੇਸ਼ ਉਨ੍ਹਾਂ ਨੂੰ ਪਾਕਿਸਤਾਨ ਅਧਾਰਤ ਹੈਂਡਲਰਾਂ ਦੁਆਰਾ ਸ਼ੇਅਰ ਕੀਤੇ ਗਏ ਸਨ ਤਾਂ ਕਿ ਉਹ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਸਥਾਨਾਂ ਤੇ ਹਥਿਆਰ ਉਪਲਬਧ ਕਰਾਉਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ।ਉਨ੍ਹਾਂ ਅੱਗੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਾਕਿਸਤਾਨ ਸਥਿਤ ਹੈਂਡਲਰ ਉਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਦੀ ਹ