
ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਨਿਊਜ਼ ) : ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਹੁਣ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹੋਣਗੇ। ਹਰਪ੍ਰੀਤ ਸਿੱਧੂ ਦੇ ਡੈਪੂਟੇਸ਼ਨ ਤੋਂ ਬਾਅਦ ਡੀਜੀਪੀ ਕੁਲਦੀਪ ਸਿੰਘ ਐਸਟੀਐਫ ਪੰਜਾਬ ਦੇ ਨਵੇਂ ਮੁਖੀ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 1998 ਬੈਚ ਦੇ IPS ਜਸਕਰਨ ਸਿੰਘ ਨੂੰ ਚਾਰਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 33 ਹੋਰ ਅਧਿਕਾਰੀਆਂ ਦੇ ਵੀ ਮੌਜੂਦਾ ਅਹੁਦਿਆਂ ਤੋਂ ਤਬਾਦਲੇ ਕੀਤੇ ਗਏ ਹਨ

