
ਚੰਡੀਗੜ੍ਹ,31,ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) ਪੰਜਾਬ ਪੁਲਸ ‘ਚ ਦੇਰ ਰਾਤ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਦੇਰ ਰਾਤ ਪੰਜਾਬ ਪੁਲਸ ਦੇ ਆਈ. ਪੀ. ਐਸ. ਤੇ ਪੀ. ਪੀ. ਐਸ. ਦੇ 15 ਐਸ. ਐਸ. ਪੀ. ਤੇ 88 ਐਸ. ਪੀ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਜਿਸ ‘ਚ ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਨਵਜੋਤ ਮਾਹਲ ਦਾ ਤਬਾਦਲਾ ਕਰ ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਐਸ. ਐਸ. ਪੀ. ਸਤਿੰਦਰ ਸਿੰਘ ਨੂੰ ਜਲੰਧਰ ਦਿਹਾਤੀ ਦਾ ਚਾਰਜ ਦੇ ਦਿੱਤਾ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਐਸ. ਐਸ. ਪੀ. ਤੇ ਐਸ. ਪੀ. ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ।





