
ਬਰੇਟਾ 12,ਅਪ੍ਰੈਲ (ਸਾਰਾ ਯਹਾਂ /ਰੀਤਵਾਲ) : ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੀ 127ਵੀਂ ਵਰੇਗੰਢ ਪੁਰਾਣੇ
ਗਾਹਕਾਂ ਨਾਲ ਮਨਾਈ ਗਈ। ਇਸ ਮੌਕੇ ਤੇ ਬੈਕ ਦੇ ਸਬ ਤੋਂ ਪੁਰਾਣੇ ਗਾਹਕਾਂ ਨੂੰ ਸਨਮਾਨਿਤ ਕਰਕੇ
ਜ਼ਿੱਥੇ ਹੋਸਲਾ ਅਫਜਾਈ ਕੀਤੀ ਗਈ, ਊੱਥੇ ਬੈੱਕ ਦੇ ਇਤਿਹਾਸ ਬਾਰੇ ਜਾਣ¨ ਕਰਵਾਇਆ ਗਿਆ। ਇਸ
ਮੌਕੇ ਤੇ ਬ੍ਰਾਚ ਮੈਨੇਜਰ ਪੁਨੀਤ ਗਰਗ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ 19 ਮਈ 1894 ਵਿੱਚ
ਅਨਾਰਕਲੀ ਬਜ਼ਾਰ ਲਾਹੋਰ ਪਾਕਿਸਤਾਨ ਵਿੱਚ ਪਹਿਲੀ ਬ੍ਰਾਚ ਖੋਲਣ ਤੇ ਹੋਦ ਵਿੱਚ ਆਇਆ ਸੀ। ਜਿਸਨੇ ਅੱਜ ਪ¨ਰੇ
ਵਿਸ਼ਵ ਪੱਧਰ ਤੇ 126 ਸਾਲ ਦਾ ਇਤਿਹਾਸ ਕਾਇਮ ਕਰਦਿਆਂ ਰਿਜਰਵ ਬੈਕ ਆਫ ਇੰਡੀਆਂ ਐਕਟ 1934 ਅਤੇ
ਬੈਕਿੰਗ ਰਜਿਸਟਰੇਸ਼ਨ ਐਕਟ 1949 ਦੇ ਤਹਿਤ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ ਅਤੇ ਕਰ ਰਿਹਾ ਹੈ। ਇਸ
ਮੌਕੇ ਤੇ ਬ੍ਰਾਚ ਮੈਨੇਜਰ ਵੱਲੋਂ ਬੈਕ ਦੇ ਪੁਰਾਣੇ ਗ੍ਰਾਹਕ ਭਗਵਾਨ ਦਾਸ ਬਾਂਸਲ ਡਸਕੇ ਵਾਲਿਆਂ ਨੂੰ
ਸਨਮਾਨਿਤ ਕਰਦਿਆਂ ਹੋਸਲਾ ਅਫਜਾਈ ਕੀਤੀ ਅਤੇ ਕਿਹਾ ਚੰਗੇ ਗਾਹਕਾਂ ਦੀ ਬਦੋਲਤ ਹੀ ਬੈਕ ਅੱਜ
ਬੁਲੰਦਿਆਂ ਤੇ ਲੋਕ ਸੇਵਾ ਕਰ ਰਿਹਾ ਹੈ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬੰਸੀ ਲਾਲ, ਤਰਸੇਮ ਚੰਦ,
ਐਡਵੋਕੇਟ ਭੁਪੇਸ਼ ਬਾਂਸਲ ਆਦਿ ਹਾਜ਼ਰ ਸਨ।
