14,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): : ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਉਮੀਦਵਾਰ ਗੁਰਦੇਵ ਸਿੰਘ ਮਾਨ (ਦੇਵ ਮਾਨ) ਦੇ ਹੱਕ ਵਿੱਚ ਨਾਭਾ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ , ‘‘ਅਸੀਂ ਚੰਗੇ ਲੋਕ, ਚੰਗੇ ਕੰਮ ਕਰਾਂਗੇ। ਇਮਾਨਦਾਰ ਹਾਂ ਅਤੇ ਇਮਾਨਦਾਰ ਰਹਾਂਗੇ।’’ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ, ਹੁਣ ਸਾਰਿਆਂ ਨੇ ਮਿਲ ਕੇ ਉਨਾਂ ਆਗੂਆਂ ਨੂੰ ਸਬਕ ਸਿਖਾਉਣਾ ਹੈ।
ਮੁੱਖ ਮੰਤਰੀ ਚੰਨੀ ’ਤੇ ਬੋਲੇ ਤਿੱਖੇ ਹਮਲੇ-
ਸੋਮਵਾਰ ਨੂੰ ਨਾਭਾ ਵਿਖੇ ਉਮੀਦਵਾਰ ਗੁਰਦੇਵ ਸਿੰਘ ਮਾਨ ਦੇ ਹੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖੇ ਹਮਲੇ ਕੀਤੇ ਅਤੇ ਮੁੱਖ ਮੰਤਰੀ ਚੰਨੀ ਦੇ ਗਰੀਬ ਹੋਣ ਦੇ ਦਾਅਵੇ ’ਤੇ ਸਵਾਲ ਚੁੱਕੇ। ਚੱਢਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਹ ਇੱਕ ਗਰੀਬ ਵਿਅਕਤੀ ਹਨ, ਪਰ ਉਨਾਂ ਦੇ ਰਿਸਤੇਦਾਰ ਭੁਪਿੰਦਰ ਸਿੰਘ ਹਨੀ ’ਤੇ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਛਾਪਾ ਮਾਰ ਕੇ 10 ਕਰੋੜ ਰੁਪਏ ਨਗਦ, 54 ਲੱਖ ਦੀਆਂ ਬੈਂਕ ਦੀਆਂ ਐਂਟਰੀਆਂ, 16 ਲੱਖ ਦੀ ਘੜੀ, ਲਗਜ਼ਰੀ ਕਾਰ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ ਬਰਾਮਦ ਕੀਤੇ ਹਨ। ਉਨਾਂ ਚੰਨੀ ਨੂੰ ਪੁੱਛਿਆ ਕਿ ਐਨੀ ਦੌਲਤ ਹਨੀ ਕੋਲ ਕਿੱਥੋਂ ਆਈ?
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਹਨੀ ਨੇ ਈ.ਡੀ ਕੋਲ ਕਬੂਲ ਕੀਤਾ ਕਿ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਵਿੱਚ 325 ਕਰੋੜ ਰੁਪਏ ਇੱਕਠੇ ਕੀਤੇ ਹਨ। ਇੱਕ ਦਿਨ ਦਾ 3 ਕਰੋੜ ਰੁਪਏ ਤਿਜੌਰੀ ਵਿੱਚ ਪੈਦਾ ਹੈ। ਐਨਾ ਪੈਸਾ ਤਾਂ ਬਾਦਲਾਂ ਦੀ ਤਿਜੋਰੀ ਵਿੱਚ ਵੀ ਨਹੀਂ ਪੈਦਾ। ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦਾ ਕਿ ਉਹ ਆਟੋ ਚਲਾਉਂਦਾ ਸੀ, ਟੈਂਟ ਲਾਉਂਦਾ ਸੀ ਅਤੇ ਪੈਂਚਰ ਲਾਉਂਦਾ ਸੀ ਪਰ ਕਿਸੇ ਆਟੋ ਚਲਾਉਣ ਵਾਲੇ ਕੋਲ ਕਰੋੜਾਂ ਰੁਪਏ ਨਹੀਂ ਹਨ। ਕਿਸੇ ਟੈਂਟ ਵਾਲੇ ਕੋਲ ਲਗਜ਼ਰੀ ਕਾਰ ਨਹੀਂ। ਕਿਸੇ ਪੈਂਚਰ ਬਣਾਉਣ ਵਾਲੇ ਕੋਲ ਕਰੋੜਾਂ ਦੀਆਂ ਜਾਇਦਾਦਾਂ ਨਹੀਂ ਹਨ
ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂ ਇਮਾਨਦਾਰ ਹਨ ਅਤੇ ਸਰਕਾਰ ਬਣਨ ’ਤੇ ਵੀ ਇਮਾਨਦਾਰ ਰਹਿਣਗੇ। ਇਸ ਲਈ ਲੋਕ ਭਰੋਸਾ ਕਰਕੇ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਵਾਲਾ ਬਟਨ ਦੱਬ ਕੇ ਇੱਥੋਂ ਦੇ ਉਮੀਦਵਾਰ ਗੁਰਦੇਵ ਸਿੰਘ ਮਾਨ ਨੂੰ ਕਾਮਯਾਬ ਕਰਨ। ਇਸ ਮੌਕੇ ਉਮੀਦਵਾਰ ਗੁਰਦੇਵ ਸਿੰਘ ਮਾਨ ਨੇ ਰਾਘਵ ਚੱਢਾ ਅਤੇ ਹੋਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ।