ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਕਰ ਰਹੀ ਬਿਨ੍ਹਾ ਵਜ੍ਹਾ ਦੇਰੀ : ਆਸ਼ੂ

0
64

ਚੰਡੀਗੜ੍ਹ, 9 ਮਈ(ਸਾਰਾ ਯਹਾ ,(ਬਲਜੀਤ ਸ਼ਰਮਾ): ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਵਲੋਂ ਬਿਨ੍ਹਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਕਤ ਪ੍ਰਗਟਾਵਾ ਅੱਜ ਇਥੇ

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।

ਸ੍ਰੀ ਆਸ਼ੂ ਨੇ ਕਿਹਾ ਕਿ  ਸੂਬੇ ਨੂੰ ਨੇਫ਼ਡ  ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 10800 ਮੀਟ੍ਰਿਕ ਟਨ ਦਾਲ ਪ੍ਰਾਪਤ ਹੋਣੀ ਸੀ । ਇਸ ਦਾਲ ਦੀ ਜਲਦ ਸਪਲਾਈ ਯਕੀਨੀ ਬਣਾਉਣ ਲਈ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੀ  ਨੇਫ਼ਡ ਨੂੰ ਪੱਤਰ ਲਿਖ ਦਿੱਤਾ ਗਿਆ ਸੀ ਪ੍ਰੰਤੂ ਬੀਤੀ ਰਾਤ ਤੱਕ ਪਹੁੰਚੀ ਦਾਲ ਸਮੇ਼ਤ ਸੂਬੇ ਨੂੰ  5565.94 ਮੀਟ੍ਰਿਕ ਟਨ ਉੜਦ ਦਾਲ ਹੀ ਪ੍ਰਾਪਤ ਹੋਈ ਹੈ। ਦਾਲ ਦੀ ਢਿੱਲੀ ਸਪਲਾਈ ਕਾਰਨ ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲਿਆਂ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਨਾ ਹੋਣ ਕਾਰਨ ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।

ਸ੍ਰੀ ਆਸ਼ੂ ਨੇ ਕਿਹਾ ਕਿ  ਦਾਲ ਦੀ ਢਿੱਲੀ ਸਪਲਾਈ ਸਬੰਧੀ ਵਿਭਾਗ ਨੇ ਕੇਂਦਰ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 30 ਅਪ੍ਰੈਲ 2020 ਨੂੰ ਪੱਤਰ ਲਿਖ ਕੇ ਇਹ ਮਾਮਲਾ ਉਠਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਾਲ ਦੀ ਡਿਲੀਵਰੀ ਵਿਚ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਸੂਬੇ ਨੂੰ 30 ਅਪ੍ਰੈਲ ਤੱਕ ਕੁੱਲ 10800 ਮੀਟ੍ਰਿਕ ਟਨ ਦਾਲ ਵਿਚੋਂ ਸਿਰਫ 2646 ਮੀਟ੍ਰਿਕ ਟਨ ਦਾਲ ਹੀ ਪ੍ਰਾਪਤ ਹੋਈ ਸੀ।

ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ  ਵੰਡ ਦੀ ਵੰਡ ਦੀ ਸੁਸਤ ਰਫ਼ਤਾਰ ਬਾਰੇ ਦੱਸਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਸ ਕਲੱਸਟਰ ਨੂੰ 2189.11 ਮੀਟ੍ਰਿਕ ਟਨ ਦਾਲ ਦੀ ਡਿਮਾਂਡ ਦੇ ਮੱਦੇਨਜ਼ਰ 2 ਮਈ 2020 ਆਖ਼ਿਰੀ ਵਾਰ ਪ੍ਰਾਪਤ ਹੋਈ ਡਿਲੀਵਰੀ ਸਮੇਤ ਸਿਰਫ  900 ਮੀਟ੍ਰਿਕ ਟਨ ਦਾਲ ਹੀ ਪ੍ਰਾਪਤ ਹੋਈ ਹੈ‌ ਅਤੇ 2 ਮਈ ਤੋਂ ਬਾਅਦ ਪਟਿਆਲਾ ਵਿਚ ਦਾਲ ਦੀ ਡਿਲੀਵਰੀ ਪ੍ਰਾਪਤ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਪੰਜ ਡੇਜੀਗੀਨੇਟਡ ਜ਼ਿਲ੍ਹਿਆਂ, ਜਿਨ੍ਹਾਂ ਵਿਚ ਪਟਿਆਲਾ, ਬਠਿੰਡਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸ਼ਾਮਿਲ ਹਨ, ਦੀ ਜ਼ਿਲ੍ਹਾਵਾਰ ਵੰਡ 1-04-2020 ਨੇਫ਼ਡ ਨੂੰ ਭੇਜ ਦਿੱਤੀ ਗਈ ਸੀ।

ਸ੍ਰੀ ਆਸ਼ੂ ਨੇ ਇਹ ਵੀ ਦੱਸਿਆ ਕਿ ਸੂਬੇ ਨੂੰ ਦਾਲ ਦੀ ਪਹਿਲੀ ਖੇਪ 17 ਮੀਟ੍ਰਿਕ ਟਨ ਲੁਧਿਆਣਾ ਅਤੇ 25 ਮੀਟ੍ਰਿਕ ਟਨ ਜਲੰਧਰ ਵਿਖੇ। 13 ਅਪ੍ਰੈਲ 2020 ਨੂੰ ਮਿਲੀ ਸੀ।

ਖੁਰਾਕ ਮੰਤਰੀ  ਨੇ ਕਿਹਾ ਕਿ ਸੂਬੇ ਨੂੰ ਅਜੇ 50 ਫ਼ੀਸਦ ਦਾਲ ਪ੍ਰਾਪਤ ਹੋਣਾ ਬਾਕੀ ਹੈ।

LEAVE A REPLY

Please enter your comment!
Please enter your name here