ਪੰਜਾਬ ਦੇ 9 ਲੋਕ ਵੀ ਪਹੁੰਚੇ ਸੀ ਨਿਜ਼ਾਮੂਦੀਨ ਸਮਾਗਮ ਵਿੱਚੋਂ ਪਰਤੇ 10 ਮੁਸਲਮਾਨ 2 ਬੁਢਲਾਡਾ ਦੇ…!!

0
514

ਬੁਢਲਾਡਾ 1, ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਬਣੀ ਮਸਜਿਦ ਵਿੱਚ ਰਹਿ ਰਹੇ ਨਿਜਾਮੂਦੀਨ (ਦਿੱਲੀ) ਦੇ ਧਾਰਮਿਕ ਸਮਾਗਮ *ਚ ਸ਼ਿਰਕਤ ਕਰਕੇ ਪਰਤੇ 10 ਮੁਸਲਮਾਨਾਂ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕਰਨ ਉਪਰੰਤ ਇਕਾਂਤਵਾਸ ਕਰ ਦਿੱਤਾ ਹੈ. ਜਾਣਕਾਰੀ ਅਨੁਸਾਰ ਨੋਡਲ ਅਫਸਰ ਡਾ. ਅਨੀਸ਼ਪਾਲ ਨੇ ਦੱਸਿਆ ਕਿ ਦਿੱਲੀ ਦੇ ਨਿਜਾਮੂਦੀਨ ਵਿਖੇ 15 ਮਾਰਚ ਤੱਕ ਦੇ ਹੋਏ ਧਾਰਮਿਕ ਸਮਾਗਮ *ਚ ਸ਼ਿਰਕਤ ਕਰਕੇ ਵਾਪਿਸ ਛੱਤੀਸਗੜ੍ਹ ਆਪਣੇ ਘਰਾਂ ਨੂੰ ਪਰਤ ਰਹੇ 5 ਮਰਦ ਅਤੇ 5 ਮੁਸਲਿਮ ਔਰਤਾਂ ਬੀਤੀ 19 ਮਾਰਚ ਨੂੰ ਬੁਢਲਾਡਾ ਵਿਖੇ ਰੱੁਕ ਗਏ ਸਨ. ਜ਼ੋ ਇੱਥੇ ਦੇ ਬੱਸ ਸਟੈਡ ਦੇ ਪਿੱਛੇ ਵਾਰਡ ਨੰਬਰ 4 *ਚ ਬਣੀ ਮਸਜਿਦ ਵਿੱਚ ਰਹਿ ਰਹੇ ਹਨ. ਉੁਨ੍ਹਾਂ ਦੱਸਿਆ ਕਿ ਉੱਥੋਂ ਆਉਣ ਤੋਂ ਬਾਅਦ ਸਾਰੀਆ ਦਾ 14 ਦਿਨ ਦਾ ਨਿਰਧਾਰਤ ਸਮਾਂ 2 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਇਸ ਲਈ ਇਹ ਖਤਰੇ ਤੋਂ ਬਾਹਰ ਹਨ. ਪਰ ਫਿਰ ਵੀ ਇਤਿਆਹਤ ਵਜੋਂ ਇਨ੍ਹਾਂ ਨੂੰ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ. ਜ਼ਿਕਰਯੋਗ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਭਾਰਤ ਦੇ ਵੱਖ ਵੱਖ ਰਾਂਜਾ ਤੋਂ ਇਲਾਵਾ ਹੌਰਨਾ ਦੇਸ਼ਾਂ ਦੇ 2 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾ ਵਿੱਚੋਂ ਕੱਲ 7 ਮਰੀਜਾ ਦੀ ਮੌਤ ਹੋ ਗਈ ਸੀ ਅਤੇ 24 ਹੋਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ. ਜਿਸ ਕਾਰਨ ਨਿਜ਼ਾਮੂਦੀਨ ਮਰਕਸ ਨੂੰ ਸੀਲ ਕਰਨ ਦੀਆਂ ਖਬਰਾਂ ਮਿਲ ਰਹੀਆ ਹਨ. ਦੂਸਰੇ ਪਾਸੇ ਬੁਢਲਾਡਾ ਸਬ ਡਵੀ

LEAVE A REPLY

Please enter your comment!
Please enter your name here