
ਸਰਦੂਲਗੜ੍ਹ 2 ਨਵੰਬਰ (ਸਾਰਾ ਯਹਾਂ/ਬਲਜੀਤ ਪਾਲ ) : ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਅੱਜ ਸਰਦੂਲਗੜ੍ਹ ਦੇ ਸ਼ਹਿਨਾਈ ਪੈਲੇਸ ਵਿਖੇ ਲੜਕੀਆਂ ਨੂੰ ਨੰਨ੍ਹੀ ਛਾਂ ਮੁਹਿੰਮ ਤਹਿਤ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਵੱਲੋ 41 ਮਸ਼ੀਨਾਂ ਵੰਡੀਆਂ ਗਈਆਂ। ਇਸ ਮੋਕੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਸੰਸਥਾਂ ਤੋੰ ਪੰਜਾਬ ਭਰ ਦੀਆ 12 ਹਜਾਰ ਲੜਕੀਆਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਰੁਜਗਾਰ ਚਲਾ ਰਹੀਆ ਹਨ।ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋੰ ਕੇਂਦਰ ਸਰਕਾਰ ਅੱਗੇ ਝੁਕਦਿਆ ਅੱਧਾ ਪੰਜਾਬ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ ਹੈ। ਮੁੱਖ ਮੰਤਰੀ ਹੁਣ ਕਾਂਗਰਸ ਦੀ ਡੁੱਬਦੀ ਬੇੜੀ ਬਚਾਉਣ ਲਈ
ਤਰਾਂ-ਤਰਾਂ ਦੇ ਝੂਠੇ ਐਲਾਨ ਕਰਕੇ ਕੈਪਟਨ ਵਾਂਗ ਵੋਟਾਂ ਵਟੋਰਨੀਆਂ ਚਾਹੁੰਦੇ ਹਨ। ਪਰ
ਗੁਟਕਾ ਸਾਹਿਬ ਦੀਆ ਝੂਠੀਆ ਕਸਮਾ ਖਾਕੇ ਪੰਜਾਬ ਦਾ ਵਿਕਾਸ ਨਾ ਕਰਨ ਵਾਲੀ ਕਾਗਰਸ
ਸਰਕਾਰ ਨੂੰ ਲੋਕ ਮੂੰਹ ਨਹੀ ਲਗਾਉਣਗੇ।ਪੰਜਾਬ ਚ ਆਮ ਆਦਮੀ ਪਾਰਟੀ ਆਪਣੇ 16-17 ਐਮ.ਐਲ.ਏ.
ਨੂੰ ਨਹੀ ਸਾਂਭ ਸਕੀ ।ਉਹ ਪੰਜਾਬ ਦਾ ਕੀ ਭਲਾ ਕਰੇਗੀ। ਉਨਾਂ ਕਿਹਾ ਕਿ ਦਿੱਲੀ
ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰੇਕ ਸੂਬੇ ਵਿਚ ਟਿਕਟਾ ਵੰਡ ਦੌਰਾਨ ਪੈਸੇ ਇਕੱਠੇ
ਕਰਨ ਆਉਦੇ ਹਨ।ਉਨਾਂ ਕਿਹਾ ਕਿ ਅਗਰ ਪੰਜਾਬ ਵਿਚ ਅਕਾਲੀ ਸਰਕਾਰ ਬਣਦੀ ਹੈ ਤਾ ਪੰਜਾਬ ਦੇ 1 ਲੱਖ ਬੇਰੁਜਗਾਰਾਂ ਨੂੰ ਸਰਕਾਰੀ ਨੋਕਰੀਆ ਤੇ 10 ਲੱਖ ਲੋਕਾਂ ਨੂੰ ਗੈਰ-ਸਰਕਾਰੀ ਨੋਕਰੀਆ ਦਿੱਤੀਆ ਜਾਣਗੀਆ। ਇਸ ਵਿਚ 50 ਪ੍ਰਤੀਸ਼ਤ ਨੋਕਰੀਆਂ ਅੋੌਰਤਾਂ ਲਈ ਰਾਖਵੀਆਂ ਰੱਖੀਆਂ ਜਾਣਗੀਆ। ਇਸ
ਤੋ ਇਲਾਵਾਂ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।ਅਤੇ ਹਰੇਕ ਘਰ ਦੀ ਮੁੱਖੀਆ ਅੋਰਤ ਨੂੰ ਦੋ ਹਜਾਰ ਰੁਪਏ ਮਹੀਨਾ ਦਿੱਤਾ ਜਾਵੇਗਾ।ਵਿਦਿਆਰਥੀਆ ਦੇ 10 ਲੱਖ ਰੁਪਏ ਪੜਾਈ ਲਈ
ਬਿਨਾਂ ਵਿਆਜ ਤੋੰ ਲੋਨ ਦਿੱਤਾ ਜਾਵੇਗਾ।10 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇਗਾ।ਜਿਸ ਵਿਚ ਹਰੇਕ ਵਿਆਕਤੀ ਦਾ 10 ਲੱਖ ਦਾ ਇਲਾਜ ਮੁਫਤ ਕੀਤਾ ਜਾਵੇਗਾ।ਅਖੀਰ ਵਿਚ ਬੀਬੀ ਬਾਦਲ ਵੱਲੋ ਹਾਜਰ ਵਿਆਕਤੀਆਂ ਨੂੰ ਪੋਦੇ ਵੰਡਕੇ ਰੁੱਖ ਅਤੇ ਕੁੱਖ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ , ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਸਿਮਰਜੀਤ ਕੋਰ ਸਿੰਮੀ, ਤਰਸੇਮ ਚੰਦ ਭੋਲੀ , ਜਤਿੰਦਰ ਸਿੰਘ ਸੋਢੀ , ਪ੍ਰੇਮ ਕੁਮਾਰ ਖਟੀਕ , ਜਰਮਲ ਸਿੰਘ ਸਾਬਕਾ ਸਰਪੰਚ ਝੰਡਾ ਖੁਰਦ , ਪ੍ਰਲਾਦ ਕੁਮਾਰ ਅਰੋੜਾ, ਜਗਜੀਤ ਸਿੰਘ , ਹੇਮੰਤ ਕੁਮਾਰ ਹਨੀ ਆਦਿ ਹਾਜਰ ਸਨ
ਸਨ।
ਕੈਪਸ਼ਨ:ਬੀਬੀ ਹਰਸਿਮਰਤ ਕੋਰ ਬਾਦਲ ਸਰਦੂਲਗੜ੍ਹ ਵਿਖੇ ਸਿਲਾਈ ਮਸ਼ੀਨਾ ਵੰਡਣ ਮੋਕੇ।
