*ਪੰਜਾਬ ਦੇ ਭੱਠਾ ਮਾਲਕਾਂ ਨੇ ਲਿਆ ਵੱਡਾ ਫੈਸਲਾ, ਅਣਮਿੱਥੇ ਸਮੇਂ ਲਈ ਇੱਟਾਂ ਦੇ ਭੱਠੇ ਬੰਦ ਕਰਨ ਦਾ ਐਲਾਨ*

0
147

ਮੁੱਲਾਂਪੁਰ 01 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) :ਦੇਸ਼ ਭਰ ਦੇ ਇੱਟ ਭੱਠਾ ਮਾਲਕਾਂ ਵੱਲੋਂ ਜਿਥੇ ਜੀਐੱਸਟੀ ਸਲੈਬ ਵਧਾਏ ਜਾਣ ਨੂੰ ਲੈ ਕੇ ਅਤੇ ਕੋਲੇ ਦੀਆਂ ਕੀਮਤਾਂ ਤਿੰਨ ਗੁਣਾ ਵਧਾਏ ਜਾਣ ਕਰਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ,ਉੱਥੇ ਹੀ ਅੱਜ ਪੰਜਾਬ ਭਰ ਦੇ ਭੱਠਾ ਮਾਲਕਾਂ ਦੀ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਇਕ ਅਹਿਮ ਬੈਠਕ ਹੋਈ। ਜਿਸ ਵਿੱਚ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਵੀ ਹੁਣ ਅੱਜ ਤੋਂ ਹੀ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰ ਦਿੱਤੇ ਜਾਣਗੇ। ਜਦੋਂ ਤੱਕ ਸਰਕਾਰ ਕੋਲੇ ਦੀਆਂ ਕੀਮਤਾਂ ਪਹਿਲਾਂ ਵਾਂਗ ਨਹੀਂ ਕਰਦੀ ਅਤੇ ਪੰਜਾਬ ਦੇ ਭੱਠਾ ਮਾਲਕਾਂ ਨੂੰ ਕੋਟੇ ਮੁਤਾਬਕ ਕੋਲਾ ਸਪਲਾਈ ਨਹੀਂ ਕਰਦੀ ਭੱਠੇ ਬੰਦ ਰਹਿਣਗੇ।    ਪੰਜਾਬ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੱਠਾ ਮਾਲਕ ਪਹਿਲਾਂ ਹੀ ਘਾਟੇ ਨਾਲ ਜੂਝ ਰਹੇ ਹਨ। ਉੱਥੇ ਹੀ ਕੇਂਦਰ ਸਰਕਾਰ ਭਾਰਤ ਦਾ ਕੋਲਾ ਨਾ ਵਰਤ ਕੇ ਅਮਰੀਕਾ ਤੋਂ ਮਹਿੰਗਾ ਕੋਲਾ ਮੰਗਾ ਰਹੇ ਅਤੇ ਜੋ ਕੋਲਾ ਪਹਿਲਾਂ ਅੱਠ ਹਜ਼ਾਰ ਰੁਪਏ ਟਨ ਮਿਲ ਰਿਹਾ ਸੀ, ਉਹ ਹੁਣ  25 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ।  ਉਨ੍ਹਾਂ ਕਿਹਾ ਇਸ ਤਰ੍ਹਾਂ ਸਾਡਾ ਨੁਕਸਾਨ ਹੋ ਰਿਹਾ ਹੈ। ਇਸ ਕੀਮਤ ‘ਤੇ ਅਸੀਂ ਭੱਠੇ ਚਲਾ ਹੀ ਨਹੀਂ ਸਕਦੇ। ਇਸ ਕਰਕੇ ਭੱਠੇ ਬੰਦ ਕਰਨ ਦਾ ਪੰਜਾਬ ਭੱਠਾ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ। ਉਨ੍ਹਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਸਾਡੀ ਗੱਲ ਹੋਈ ਹੈ। ਉਨ੍ਹਾਂ ਨੇ ਜੀ.ਐੱਸ.ਟੀ ਸਲੈਬ ਸਬੰਧੀ ਕੇਂਦਰ ਸਰਕਾਰ ਤੱਕ ਉਨ੍ਹਾਂ ਦੀ ਗੱਲ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਅੱਗੇ ਦੀ ਰਣਨੀਤੀ ਦੇਸ਼ ਦੀ ਸਮੁੱਚੀ ਭੱਠਾ ਐਸੋਸੀਏਸ਼ਨਾਂ ਦੇ ਨਾਲ ਸਲਾਹ ਕਰਕੇ ਉਹ ਅਖ਼ਤਿਆਰ ਕਰਨਗੇ ਪਰ ਉਦੋਂ ਤੱਕ ਭੱਠੇ ਬੰਦ ਰਹਿਣਗੇ। 

LEAVE A REPLY

Please enter your comment!
Please enter your name here