
ਚੰਡੀਗੜ੍ਹ: ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦਾ ਕਿਸਾਨੀ ਲਈ ਸਮਰਥਨ ਇਤਿਹਾਸ ਵਿੱਚ ਸਭ ਤੋਂ ਵੱਧ ਯਾਦ ਰਹੇਗਾ। ਕੰਵਰ ਗਰੇਵਾਲ ਕਿਸਾਨੀ ਅੰਦੋਲਨ ਵਿੱਚ ਸ਼ੁਰੂਆਤੀ ਦਿਨਾਂ ਤੋਂ ਜੁੜੇ ਹੋਏ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਅੰਦੋਲਨ ਵਿੱਚ ਹਰ ਵੇਲੇ ਮੌਜੂਦਗੀ ਨਾਲ ਸਾਥ ਦੇ ਰਹੇ ਹਨ।
ਹਾਲ ਹੀ ਵਿੱਚ ਕੰਵਰ ਗਰੇਵਾਲ ਨੇ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਹ ਕਿਸਾਨੀ ਦਾ ਹੋਕਾ ਗਲੀਆਂ-ਗਲੀਆਂ ‘ਚ ਜਾ ਕੇ ਦੇ ਰਹੇ ਹਨ। ਇਸ ਦੌਰਾਨ ਜਦ ਕੰਵਰ ਗਰੇਵਾਲ ਸਰਕਾਰੀ ਸਕੂਲ ਦੇ ਅੱਗੋਂ ਗੁਜਰੇ ਤਾਂ ਉਥੋਂ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੇ ਵੀ ਕੰਵਰ ਗਰੇਵਾਲ ਦਾ ਸਾਥ ਦਿੱਤਾ।
ਇਨ੍ਹਾਂ ਬੱਚਿਆਂ ਨੇ ਕੰਵਰ ਗਰੇਵਾਲ ਦੇ ਨਾਲ-ਨਾਲ ਕਿਸਾਨੀ ਜ਼ਿੰਦਾਬਾਦ ਦੇ ਨਾਅਰੇ ਲਾਏ। ਜਿਵੇ ਜਿਵੇ ਕੰਵਰ ਗਰੇਵਾਲ ਹੋਕਾ ਦੇ ਰਹੇ ਸਨ, ਓਵੇਂ ਹੀ ਬੱਚਿਆਂ ਨੇ ਕੰਵਰ ਗਰੇਵਾਲ ਨੂੰ ਫੌਲੋ ਕੀਤਾ। ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੰਵਰ ਗਰੇਵਾਲ ਨੇ ਲਿਖਿਆ “ਬੱਚੇ ਬੱਚੇ ਦੀ ਜ਼ੁਬਾਨ ‘ਤੇ ਇਨਕਲਾਬ।”ਹਾਂ
