*ਪੰਜਾਬ ਦੇ ਪਿੰਡ ਵਾਲੇ ਖੇਤਰਾਂ ‘ਚ ਕੋਰੋਨਾ ਦਾ ਕਹਿਰ..!ਕੋਰੋਨਾ ਦੀ ਦੂਜੀ ਲਹਿਰ ਸ਼ੁਰੂ*

0
126

ਚੰਡੀਗੜ੍ਹ 12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਾਰ ਪੇਂਡੂ ਖੇਤਰਾਂ ‘ਚ ਕੋਰੋਨਾ ਵਾਇਰਸ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਉੱਥੇ ਮੌਤਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 10 ਦਿਨਾਂ ‘ਚ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਕੋਵਿਡ-19 ਨਾਲ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਗਿਣਤੀ ਵੱਧ ਵੀ ਹੋ ਸਕਦੀ ਹੈ, ਕਿਉਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਸਟਾਂ ਦੀ ਕਮੀ ਕਾਰਨ ਕਈਆਂ ਦੀ ਮੌਤ ਦਾ ਕਾਰਨ ਪਤਾ ਹੀ ਨਹੀਂ ਲੱਗ ਸਕਿਆ।

ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਸੁਮੀਤ ਸਿੰਘ ਨੇ ਪੇਂਡੂ ਇਲਾਕਿਆਂ ‘ਚ ਕੋਵਿਡ ਨਾਲ ਸਬੰਧਤ ਮੌਤ ਦਰ (ਸੀਐਫਆਰ) ਦਾ ਸੁਝਾਅ ਦਿੰਦਿਆਂ ਕਿਹਾ ਕਿ ਕੁਲ ਮੌਤਾਂ ‘ਚ ਪੇਂਡੂ ਖੇਤਰਾਂ ‘ਚ ਹੋਈਆਂ ਮੌਤਾਂ ਦੀ 34 ਫ਼ੀਸਦੀ ਬਣਦੀ ਹੈ, ਜਦਕਿ ਪੇਂਡੂ ਕੇਸਾਂ ਦੀ ਗਿਣਤੀ ਸਿਰਫ਼ 20 ਫ਼ੀਸਦੀ ਹੈ।

ਪੇਂਡੂ ਖੇਤਰਾਂ ‘ਚ ਸੀਐਫਆਰ ਸ਼ਹਿਰੀ ਖੇਤਰਾਂ ‘ਚ 1.73 ਦੇ ਮੁਕਾਬਲੇ 2.86 ਹੈ। ਸਿਹਤ ਵਿਭਾਗ ਅਨੁਸਾਰ ਪੇਂਡੂ ਇਲਾਕਿਆਂ ‘ਚ 3708 ਲੋਕਾਂ ਦੇ ਟੈਸਟ ਪੌਜ਼ੇਟਿਵ ਆਏ, ਜਿਨ੍ਹਾਂ ‘ਚੋਂ 106 ਲੋਕਾਂ ਨੇ 1 ਅਪ੍ਰੈਲ ਤੋਂ 11 ਮਈ ਵਿਚਕਾਰ ਜਾਨ ਗੁਆ ਦਿੱਤੀ।

ਇਹ ਵੀ ਪਤਾ ਲੱਗਿਆ ਹੈ ਕਿ ਪਿੰਡਾਂ ‘ਚ ਲੋਕ ਉਦੋਂ ਤਕ ਜਾਂਚ ਤੇ ਇਲਾਜ ਲਈ ਹਸਪਤਾਲਾਂ ਤਕ ਨਹੀਂ ਜਾਂਦੇ, ਜਦੋਂ ਤਕ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੋ ਜਾਂਦੀ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ‘ਚ ਸਿਹਤ ਸਹੂਲਤਾਂ ਬਹੁਤ ਘੱਟ ਹਨ।

ਇੱਕ ਸਿਹਤ ਅਧਿਕਾਰੀ ਨੇ ਕਿਹਾ ਕਿ ਜਦੋਂ ਤਕ ਹਾਲਤ ਨਾਜ਼ੁਕ ਨਾ ਹੋ ਜਾਵੇ, ਪਿੰਡ ਵਾਸੀ ਟੈਸਟ ਕਰਵਾਉਣ ਨਹੀਂ ਜਾਂਦੇ। ਸਿਰਫ਼ ਕੁਝ ਕੁ ਲੋਕ ਟੈਸਟਿੰਗ ਕਰਵਾ ਰਹੇ ਹਨ। ਨਤੀਜੇ ਵਜੋਂ ਬਹੁਤ ਸਾਰੀਆਂ ਮੌਤਾਂ ਅਣਪਛਾਤੀਆਂ ਹੋ ਜਾਂਦੀਆਂ ਹਨ। ਬਹੁਤੇ ਪੇਂਡੂ ਲੋਕ ਲੱਛਣ ਹੋਣ ਦੇ ਬਾਵਜੂਦ ਸਿਹਤ ਕੇਂਦਰਾਂ ਜਾਂ ਹਸਪਤਾਲਾਂ ‘ਚ ਜਾਣ ਤੋਂ ਬਚਦੇ ਹਨ।

LEAVE A REPLY

Please enter your comment!
Please enter your name here