
ਬੁਢਲਾਡਾ 26 ਜੂਨ (ਸਾਰਾ ਯਹਾ/ਅਮਨ ਮਹਿਤਾ) ਅੰਤਰਰਾਸਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧ ਦਿਵਸ ਦੇ ਮੌਕੇ ਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਐਸ।ਐਸ।ਪੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਨਸ਼ਿਆ ਦੇ ਖਿਲਾਫ ਜਾਗਰੂਕਤਾ ਕੈਂਪ ਲਗਾਏ ਗਏ ਉੱਥੇ ਡੀ।ਐਸ।ਪੀ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਤਖਤੀ ਬੈਨਰ ਤੇ ਅਕਿੰਤ ਕੀਤੇ ਗਏ ਨਸ਼ੇ ਵਿਰੋਧੀ ਸਲੋਗਨਾ ਨਾਲ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸਕੂਲੀ ਵਿਿਦਆਰਥੀਆ, ਸਮਾਜ ਸੇਵੀ ਕਲੱਬਾ ਵੱਲੌ ਨਸ਼ਿਆ ਦੇ ਮਾੜੇ ਪ੍ਰਭਾਵ ਸੰਬੰਧੀ ਨਾਟਕ, ਕੋਰੀਓਗ੍ਰਾਫੀ, ਸਕਿੱਟਾ ਪੇਸ਼ ਕੀਤੀਆ ਗਈਆਂ। ਇਸ ਮੌਕੇ ਤੇ ਬੋਲਦਿਆ ਸ: ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਖਾਸ ਕਰ ਜਿਲਾਂ ਮਾਨਸਾ ਵਿੱਚ ਐਸ।ਐਸ।ਪੀ ਸ਼੍ਰੀ ਭਾਰਗਵ ਦੀ ਮਿਹਨਤ ਸਦਕਾ ਜਿਲ੍ਹੇ ਵਿੱਚ ਅਸੀ ਨਸ਼ਾ ਮਾਫੀਆ ਦਾ ਲੱਕ ਤੋੜ ਦਿੱਤਾ ਹੈ। ਪਰ ਅਸੀ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਗੇ, ਜਦੋਂ ਤੱਕ ਅਸੀ ਇਸ ਬੁਰਾਈ ਦੀ ਆਖਰੀ ਜੜ ਪੁੱਟ ਕੇ ਪੰਜਾਬ ਨੂੰ ਇਸ ਤੌ ਮੁਕਤ ਨਹੀ ਕਰਵਾ ਲੈਦੇ, ਇਹ ਸਾਡੀ ਭਵਿੱਖੀ ਪੀੜੀਆ ਪ੍ਰਤੀ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਤੇ ਬੋਲਦਿਆ ਐਸ।ਐਚ।ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾਖੋਰੀ ਵਿਰੁੱਧ ਕਾਰਵਾਈ ਅਧੀਨ ਹੁਣ ਤੱਕ 450788 ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸਾਲ 2017 ਤੌ 158 ਵਿਅਕਤੀਆ ਦੀ 83।90 ਕਰੋੜ ਦੀ ਜਾਇਦਾਦ ਹੜੱਪ

ਕੀਤੀ ਜਾ ਚੁੱਕੀ ਹੈ। ਉਹਨਾਂ ਦੱਸ਼ਿਆ ਕਿ ਨੋਜਵਾਨ ਪੀੜੀ ਨੂੰ ਨਸ਼ੇ ਦੀ ਗ੍ਰਿਫਤ ਤੋ ਦੂਰ ਰੱਖਣ ਲਈ ਅਨੇਕਾ ਬਚਾਉ ਲਈ ਉਪਰਾਲੇ ਕੀਤੇ।ਜਿਸ ਅਧੀਨ 5।87 ਲੱਖ ਡੈਪੋ ਰਜਿਸਟਰ ਕੀਤੇ। 37 ਲੱਖ ਵਿਿਦਆਰਥੀਆ ਨੂੰ ਬੱਡੀ ਪੋ੍ਰਗਰਾਮ ਵਿੱਚ ਸ਼ਾਮਿਲ ਕੀਤਾ। ਜਿਸ ਦਾ ਨਤੀਜਾ ਐਸ।ਐਸ।ਪੀ ਮਾਨਸਾ ਸ਼੍ਰੀ ਨਰਿੰਦਰ ਭਾਰਗਵ ਦੀ ਸਖਤ ਮਿਹਨਤ ਸਦਕਾ ਬੁਢਲਾਡਾ ਦਾ ਗੁਰੂ ਨਾਨਕ ਕਾਲਜ ਜਿਸ ਦੇ ਲੱਗਭੱਗ 7000 ਵਿਿਦਆਰਥੀ ਪੜਦੇ ਹਨ। ਪੰਜਾਬ ਦਾ ਪਹਿਲਾਂ ਨਸ਼ਾ ਮੁਕਤ ਕਾਲਜ ਦਾ ਖਿਤਾਬ ਹਾਸਿਲ ਕਰਨ ਵਾਲਾ ਇੱਕੋ ਇੱਕ ਕਾਲਜ ਬਣਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੇ ਸਮਾਜ ਦੀ ਸਿਰਜਨਾ ਲਈ ਮਾਪੇ, ਆਮ ਜਨਤਾ ਲੋਕਾਂ ਨੂੰ ਸਹਿਯੋਗ ਦੇਣ।ਇਸ ਮੌਕੇ ਤੇ ਸਬ ਇੰਸਪੈਕਟਰ ਪਰਵਿੰਦਰ ਕੌਰ, ਰਾਮ ਸਿੰਘ, ਏ।ਐਸ।ਆਈ ਅਮਰਜੀਤ ਸਿੰਘ, ਭੋਲਾ ਸਿੰਘ, ਲੈਕਚਰਾਰ ਮੱਖਣ ਸਿੰਘ ਅਦਿ ਹਾਜਿਰ ਸਨ।
