
ਚੰਡੀਗੜ੍ਹ17 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪਿਛਲੇ ਮਹੀਨੇ ਪੰਜਾਬ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਹੁਣ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਜੇਲ੍ਹ ਵਿਭਾਗ ਵਿੱਚ ਸਹਾਇਕ ਸੁਪਰਡੈਂਟ ਜੇਲ੍ਹ ਦੀ ਭਰਤੀ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ। ਬੋਰਡ ਦੇ ਪ੍ਰਧਾਨ ਰਮਨ ਬਹਿਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਉਮੀਦਵਾਰ 07 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ। ਨੌਜਵਾਨ ਨੌਕਰੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। ਫੀਸਾਂ ਦਾ ਭੁਗਤਾਨ ਕਰਨ ਦੀ ਆਖਰੀ ਤਰੀਕ 10 ਦਸੰਬਰ ਹੈ। ਸਹਾਇਕ ਸੁਪਰਡੈਂਟ ਜੇਲ੍ਹ ਦੇ ਅਹੁਦੇ ਲਈ ਪ੍ਰੀਖਿਆ ਦਾ ਸੰਭਾਵਿਤ ਸਿਲੇਬਸ ਵੀ ਬੋਰਡ ਦੀ ਵੈਬਸਾਈਟ ‘ਤੇ ਅਪਲੋਡ ਕੀਤਾ ਗਿਆ ਹੈ।
ਜੇਲ੍ਹਾਂ ਤੇ ਹੋਰ ਭਰਤੀਆਂ ਲਈ ਬੋਰਡ ਨੇ ਵੱਖ-ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਮੈਨਾਂ ਦੀਆਂ 443 ਅਸਾਮੀਆਂ ਤੇ ਮਾਲ ਵਿਭਾਗ ਵਿੱਚ ਪਟਵਾਰੀਆਂ ਦੀਆਂ 1090 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਲਈ ਅਰਜ਼ੀ ਦੇਣ ਦੀ ਤਰੀਕ ਜਲਦੀ ਜਾਰੀ ਕੀਤੀ ਜਾਏਗੀ।
ਕਸ਼ਮੀਰ ਤੋਂ ਉੱਠੀ ਕੇਂਦਰ ਖਿਲਾਫ ਆਵਾਜ਼, ਮੁਸਲਮਾਨਾਂ ਦੀ ਜ਼ਮੀਨ ਹਥਿਆਉਣਾ ਚਾਹੁੰਦੀ ਭਾਰਤ ਸਰਕਾਰ?
ਜਲਦੀ ਹੀ ਹੋਰ ਕਈ ਵਿਭਾਗ ਵੀ ਭਰਤੀ ਪ੍ਰਕਿਰਿਆ ਸ਼ੁਰੂ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲੇ ਲਾਏ ਜਾਣਗੇ। ਪਿਛਲੇ ਸਤੰਬਰ ਵਿੱਚ ਕੋਵਿਡ 19 ਤੋਂ ਬਾਅਦ ਮੁਹਾਲੀ ਵਿੱਚ ਪਹਿਲਾ ਰੁਜ਼ਗਾਰ ਮੇਲਾ ਸੀ। ਮਾਰਚ ‘ਚ ਕੋਵਿਡ ਦੇ ਕਾਰਨ ਲੌਕਡਾਊਨ ਕਾਰਨ ਰੁਜ਼ਗਾਰ ਮੇਲੇ ਬੰਦ ਹੋ ਗਏ ਸੀ। ਇਸ ਸਾਲ ਕੋਵਿਡ 19 ਤੋਂ ਬਾਅਦ ਦੂਜਾ ਰੁਜ਼ਗਾਰ ਮੇਲਾ ਦਸੰਬਰ ਵਿੱਚ ਹੋਵੇਗਾ
