*ਪੰਜਾਬ ‘ਚ ਕਰਫ਼ਿਊ ਵਰਗੇ ਸਖ਼ਤ ਆਦੇਸ਼ ਡੀ.ਜੀ.ਪੀ ਦਿਨਕਰ ਗੁਪਤਾ ਦਾ ਸੂਬੇ ਦੇ ਐਸ.ਐਸ.ਪੀ ਨੂੰ ਸਖਤ ਆਦੇਸ਼, 80 ਤੋਂ 90% ਲੋਕ ਘਰਾਂ ਅੰਦਰ ਰਹਿਣ*

0
858

ਚੰਡੀਗੜ੍ਹ 05 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੇਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ‘ਚ ਕਰਫ਼ਿਊ ਵਰਗੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਸੂਬੇ ‘ਚ 15 ਮਈ ਤਕ ਹਾਲੇ ਸਾਫ਼ਟ ਲੌਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਯਕੀਨੀ ਬਣਾਉਣ ਕਿ 80 ਤੋਂ 90% ਲੋਕ ਘਰ ਦੇ ਅੰਦਰ ਹੀ ਰਹਿਣ। ਲੋਕ ਉਦੋਂ ਹੀ ਘਰ ਤੋਂ ਬਾਹਰ ਨਿਕਲਣ, ਜਦੋਂ ਕੋਈ ਮੈਡੀਕਲ ਕਾਰਨ ਹੋਵੇ ਜਾਂ ਕੋਈ ਹੋਰ ਐਮਰਜੈਂਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦਾ ਹਵਾਲਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਇਹ ਹੁਕਮ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਕੀਤੇ ਹਨ।

ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੈਦਲ ਤੇ ਸਾਈਕਲ ‘ਤੇ ਆਵਾਜ਼ਾਈ ਬੇਰੋਕ-ਟੋਕ ਜਾਰੀ ਰਹੇਗੀ। ਹਾਲਾਂਕਿ ਜੇ ਕੋਈ ਕਾਰ ਜਾਂ ਹੋਰ ਗੱਡੀ ਲੈ ਕੇ ਆਉਂਦਾ ਹੈ ਤਾਂ ਉਸ ਈ-ਪੈਸ ਲੈਣਾ ਲਾਜ਼ਮੀ ਹੈ। ਜੇ ਕੋਈ ਬਗੈਰ ਈ-ਪਾਸ ਪਾਇਆ ਗਿਆ ਤਾਂ ਉਸ ਦੀ ਕਾਰ ਜ਼ਬਤ ਕਰ ਲਈ ਜਾਵੇਗੀ। ਅਜਿਹੇ ਲੋਕਾਂ ਨੂੰ ਮਾਰਚ ਤੋਂ ਮਈ 2020 ਦੀ ਤਰ੍ਹਾਂ ਓਪਰ ਏਅਰ ਜੇਲ੍ਹ ‘ਚ ਵੀ ਰੱਖਣ ਲਈ ਕਿਹਾ ਗਿਆ ਹੈ।

ਪ੍ਰਾਈਵੇਟ ਦਫ਼ਤਰਾਂ ‘ਚ ਵਰਕ ਫ਼ਰਾਮ ਹੋਮ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ‘ਚ ਕਾਰਪੋਰੇਟ ਦਫ਼ਤਰ, ਵਕੀਲ, ਆਰਕੀਟੈਕਟ, ਚਾਰਟਰਡ ਅਕਾਉਂਟੈਂਟਸ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਬੈਂਕ ਵੀ ਤੈਅ ਘੰਟਿਆਂ ‘ਚ ਹੀ ਕੰਮ ਕਰ ਸਕਣਗੇ।

ਪੁਲਿਸ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ਼ ਜ਼ਰੂਰੀ ਤੇ ਮਨਜੂਰਸ਼ੁਦਾ ਦੁਕਾਨਾਂ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਖੁੱਲ੍ਹਣੀਆਂ ਚਾਹੀਦੀਆਂ ਹਨ। ਕਰਿਆਨਾ, ਗ੍ਰੋਸਰੀ, ਸਬਜ਼ੀਆਂ ਤੇ ਫਲਾਂ ਦੀ ਦੁਕਾਨਾਂ, ਬੈਂਕ ਤੇ ਰੇਹੜੀ ਨੇੜੇ ਭੀੜ ਨੂੰ ਰੋਕਣਾ ਪੁਲਿਸ ਦੀ ਡਿਊਟੀ ਹੈ। ਇਸ ਤੋਂ ਇਲਾਵਾ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।

LEAVE A REPLY

Please enter your comment!
Please enter your name here