ਪੰਜਾਬ ਦੇ ਚਾਰ ਜ਼ਿਲ੍ਹੇ ਰੈੱਡ ਜ਼ੋਨ ‘ਚ ਸ਼ਾਮਲ, ਨਹੀਂ ਮਿਲੇਗੀ ਕੋਈ ਵੀ ਖੁੱਲ੍ਹ

0
265

ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਲਗਾਤਾਰ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੁਹਾਲੀ, ਜਲੰਧਰ, ਪਠਾਨਕੋਟ ਤੇ ਨਵਾਂਸ਼ਹਿਰ ਨੂੰ ਹੌਟਸਪੌਟ ਐਲਾਨ ਦਿੱਤਾ ਗਿਆ ਹੈ। ਇਹ ਚਾਰੇ ਜ਼ਿਲ੍ਹੇ ਰੈੱਡ ਜ਼ੋਨ ‘ਚ ਸ਼ਾਮਲ ਹੋ ਗਏ ਹਨ ਜਿੱਥੇ 20 ਅਪ੍ਰੈਲ ਮਗਰੋਂ ਵੀ ਕੋਈ ਖੁੱਲ੍ਹ ਨਹੀਂ ਮਿਲੇਗੀ।

ਮੁਹਾਲੀ ‘ਚ ਸਭ ਤੋਂ ਵੱਧ 56 ਕੇਸ ਦਰਜ ਹੋਏ ਹਨ। ਇਸ ਤੋਂ ਬਾਅਦ ਜਲੰਧਰ ‘ਚ 25 ਪਠਾਨਕੋਟ ਵਿੱਚ 24 ਤੇ ਨਵਾਂਸ਼ਹਿਰ ‘ਚ 19 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਨਾਲ-ਨਾਲ ਚੰਡੀਗੜ੍ਹ ਵੀ ਹੌਟਸਪੌਟ ‘ਚ ਸ਼ਾਮਲ ਹੈ ਜਿੱਥੇ 21 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਬੁੱਧਵਾਰ ਪੰਜਾਬ ‘ਚ ਕਰੋਨਾ ਦੇ ਪੰਜ ਹੋਰ ਪੌਜ਼ਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਮਗਰੋਂ ਸੂਬੇ ‘ਚ ਕੁੱਲ ਗਿਣਤੀ 191 ਹੋ ਗਈ ਹੈ। ਪੰਜ ਨਵੇਂ ਮਰੀਜ਼ਾਂ ਚ ਪਟਿਆਵਾ ਦੇ ਤਿੰਨ ਤੇ ਪਠਾਨਕੋਟ ਦੇ ਦੋ ਮਾਮਲੇ ਸ਼ਾਮਲ ਹਨ। ਪਟਿਆਲਾ ‘ਚ ਮੰਗਲਵਾਰ ਪੌਜ਼ੇਟਿਵ ਪਾਏ ਗਏ ਸ਼ਿਵ ਸੈਨਾ ਹਿੰਦੁਸਤਾਨ ਦੇ ਵਪਾਰ ਵਰਗ ਦੇ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਤੇ ਦੋਵੇਂ ਬੇਟਿਆਂ ਦੀ ਰਿਪੋਰਟ ਪੌਜੇਟਿਵ ਆਈ ਹੈ ਜਿਸ ਮਗਰੋਂ ਪਟਿਆਲਾ ‘ਚ ਛੇ ਪੌਜ਼ਟਿਵ ਕੇਸ ਹੋ ਚੁੱਕੇ ਹਨ।

ਦੂਜੇ ਪਾਸੇ ਪਠਾਨਕੋਟ ‘ਚ ਇਕ ਮਹਿਲਾ ਤੇ ਇੱਕ ਪੁਰਸ਼ ਇਨਫੈਕਟਡ ਪਾਏ ਗਏ ਹਨ। ਮਹਿਲਾ ਸੁਜਾਨਪੁਰ ‘ਚ ਇਨਫੈਕਟਡ ਕੰਮ ਕਰਨ ਵਾਲੀ ਦੇ ਸੰਪਰਕ ‘ ਚ ਆਈ ਸੀ ਜਦਕਿ ਪੀੜਤ ਵਿਅਕਤੀ ਆਟੋ ਡਰਾਇਵਰ ਹੈ। ਉਧਰ ਮੁਹਾਲੀ ਤੇ ਜਲੰਧਰ ‘ਚ ਰੈਪਿਡ ਟੈਸਟਿੰਗ ਕਿੱਟ ਨਾਲ ਕੀਤੀ ਗਈ ਜਾਂਚ ‘ਚ 11 ਲੋਕ ਸ਼ੱਕੀ ਪਾਏ ਗਏ ਹਨ। ਇਨ੍ਹਾਂ ‘ਚ 9 ਕੇਸ ਮੋਹਾਲੀ ਤੇ ਦੋ ਜਲੰਧਰ ਦੇ ਹਨ। ਇਨ੍ਹਾਂ ਦੀ ਫਾਈਨਲ ਰਿਪੋਰਟ ਅੱਜ ਆਵੇਗੀ।

ਸੂਬੇ ‘ਚ ਹੁਣ ਤਕ 27 ਲੋਕ ਠੀਕ ਹੋ ਗਏ ਹਨ ਜਦਕਿ 13 ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ‘ਚ ਏਸੀਪੀ ਨੌਰਥ ਅਨਿਲ ਕੋਹਲੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਹਤ ਦੀ ਗੱਲ ਹੈ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ਤਰਨਤਾਰਨ, ਫ਼ਾਜ਼ਿਲਕਾ

LEAVE A REPLY

Please enter your comment!
Please enter your name here