ਚੰਡੀਗੜ੍ਹ 30 ਜੂਨ (ਸਾਰਾ ਯਹਾ /ਬਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ਕੰਨਟੇਨਮੈਂਟ ਜ਼ੋਨ ‘ਚ ਲੌਕਡਾਊਨ ਦੀ ਮਿਆਦ 31 ਜੁਲਾਈ ਤੱਕ ਵੱਧਦਾ ਦਿੱਤੀ ਹੈ। ਇਸ ਤੋਂ ਇਲਾਵਾ ਨਾਨ ਕੰਨਟੇਨਮੈਂਟ ਜ਼ੋਨ ‘ਚ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਹਿਦਾਇਤਾਂ ਨੂੰ ਲਾਗੂ ਕੀਤਾ ਗਿਆ ਹੈ।
ਇਸ ਦੌਰਾਨ ਸਕੂਲ ਕਾਲਜ 31 ਜੁਲਾਈ ਤੱਕ ਬੰਦ ਰਹਿਣਗੇ।ਪੰਜਾਬ ਸਰਕਾਰ ਨੇ ਨਾਇਟ ਕਰਫਿਊ ‘ਚ ਥੋੜੀ ਹੋਰ ਢਿੱਲ ਦੇ ਦਿੱਤੀ ਹੈ ਹੁਣ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਤੋ ਇਲਾਵਾ ਵੀਕਐਂਡ ਤੇ ਲੌਕਡਾਊਨ ‘ਚ ਸਖ਼ਤੀ ਕਾਇਮ ਰਹੇਗੀ।ਜ਼ਰੂਰੀ ਚੀਜ਼ਾਂ ਨਾਲ ਕੰਮ ਕਰਨ ਵਾਲੀਆਂ ਦੁਕਾਨਾਂ ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ।ਐਤਵਾਰ ਨੂੰ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।
ਇਸ ਦੌਰਾਨ ਵਿਆਹਾਂ ਵਿੱਚ ਸਿਰਫ 50 ਬੰਦਿਆਂ ਦਾ ਹੀ ਇੱਕਠ ਕੀਤਾ ਜਾ ਸਕਦਾ ਹੈ। ਅੰਤਿਮ ਸੰਸਕਾਰ ‘ਚ ਸਿਰਫ 20 ਬੰਦੇ ਹੀ ਹਿੱਸਾ ਲੈ ਸਕਣਗੇ।ਇਸ ਤੋਂ ਇਲਾਵਾ ਰੈਸਟੋਰੈਂਟ 9 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।