*–ਪੰਜਾਬ ਦੇ ਕਿਸਾਨਾਂ ਨੇ ਕੀਤੀ ਲਗਭਗ 97 ਹਜਾਰ 250 ਏਕੜ ਰਕਬੇ ਵਿੱਚ ਮੂੰਗੀ ਦੀ ਕਾਸ਼ਤ*

0
25

ਮਾਨਸਾ 18 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)ਮਾਨਸਾ ਜ਼ਿਲ੍ਹੇ ਦੇ ਕਿਸਾਨ 25 ਹਜਾਰ ਏਕੜ ਵਿੱਚ ਮੂੰਗੀ ਦੀ ਬਿਜਾਈ ਕਰਕੇ ਬਣੇ ਮੋਹਰੀ।–ਐਮ.ਐਸ.ਪੀ. ਮਿਲਣ ਨਾਲ ਹੋਵੇਗਾ ਕਿਸਾਨਾਂ ਦੇ ਆਰਥਿਕ ਪੱਧਰ ਵਿੱਚ ਸੁਧਾਰ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ਐਮ.ਐਸ.ਪੀ. ਤੇ ਖਰੀਦਣ ਦਾ ਭਰੋਸੇ ਦਿੱਤੇ ਜਾਣ ਤੋਂ ਬਾਦ ਪੰਜਾਬ ਦੇ ਕਿਸਾਨਾਂ ਨੇ ਦੋ ਗੁਣਾ ਰਕਬੇ ਵਿੱਚ (ਲਗਭਗ 97250 ਏਕੜ ਰਕਬੇ) ਮੂੰਗੀ ਦੀ ਬਿਜਾਈ ਕੀਤੀ ਗਈ ਹੈ ਉਥੇ ਹੀ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ 25 ਹਜਾਰ ਏਕੜ ਰਕਬੇ ਵਿੱਚ ਮੂੰਗੀ ਦੀ ਬਿਜਾਈ ਕਰਕੇ ਮੋਹਰੀ ਰੋਲ ਅਦਾ ਕੀਤਾ ਹੈ। ਜਿਸ ਲਈ ਕਿਸਾਨਾਂ ਦਾ ਕਹਿਣਾ ਹੈ ਕਿ MSP ਮਿਲਣ ਨਾਲ ਕਿਸਾਨਾਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਹੋਵੇਗਾ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ‘ਤੇ ਘੱਟੋ- ਘੱਟ ਸਮਰਥਨ ਮੁੱਲ 7275 ਪ੍ਰਤੀ ਕੁਇੰਟਲ ਦੇਣ ਦੇ ਭਰੋਸੇ ਤੇ ਚੱਲਦਿਆਂ ਕਿਸਾਨਾਂ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 97250 ਏਕੜ ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਹੈ ਉਥੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ 25 ਹਜਾਰ ਏਕੜ ਰਕਬੇ ਵਿੱਚ ਮੂੰਗੀ ਦੀ ਬਿਜਾਈ ਕਰਕੇ ਫਸਲ ਹੇਠ ਬੀਜੇ ਗਏ ਕੁੱਲ ਰਕਬੇ ਦਾ 25 ਫੀਸਦੀ ਰਕਬੇ ਤੇ ਕਬਜਾ ਕਰਕੇ ਮੋਹਰੀ ਰੋਲ ਅਦਾ ਕੀਤਾ ਹੈ। ਮਾਨਸਾ ਜਿਲੇ ਵਿੱਚ ਮੂੰਗੀ ਦੀ ਵੱਧ ਕਾਸ਼ਤ ਹੋਣ ਬਾਰੇ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ਪਾਣੀ ਦੀ ਕਿੱਲਤ ਤੋਂ ਬਚਣ ਲਈ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਪਾਣੀ ਦੀ ਬੱਚਤ ਲਈ ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਨਰਮੇ ਜਾ ਮੂੰਗੀ ਦੀ ਖੇਤੀ ਕੀਤੀ ਜਾਵੇ ਅਤੇ ਜੇਕਰ ਝੋਨੇ ਦੀ ਬਿਜਾਈ ਕਰਨੀ ਹੈ ਤਾਂ ਘੱਟ ਸਮੇਂ ਵਾਲੀਆਂ ਕਿਸਮਾਂ ਬੀਜੀਆਂ ਜਾਣ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਨੂੰ ਮੰਨਦੇ ਹੋਏ ਇਸ ਵਾਰ ਮਾਨਸਾ ਜਿਲੇ ਵਿੱਚ ਕਿਸਾਨਾਂ ਵੱਲੋਂ 25 ਹਜਾਰ ਏਕੜ ਰਕਬੇ ਤੇ ਮੂੰਗੀ ਦੀ ਬਿਜਾਈ ਕੀਤੀ ਗਈ ਹੈ, ਜੋ ਕਿ ਪੂਰੇ ਪੰਜਾਬ ਦਾ 25 ਫੀਸਦੀ ਬਣਦਾ ਹੈ ਅਤੇ ਅਸੀਂ ਇਸ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ।  ਡਾਕਟਰ ਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ  ਨੀਵੇਂ ਹੋ ਰਹੇ ਜਮੀਨੀ ਪਾਣੀ ਨੂੰ ਬਚਾਉਣ ਅਤੇ ਮੁੱਖ ਮੰਤਰੀ ਵੱਲੋਂ ਸਮਰਥਨ ਮੁੱਲ ਦੇਣ ਦੇ ਭਰੋਸੇ ਤੇ ਚੱਲਦਿਆਂ ਕਿਸਾਨਾਂ ਵੱਲੋ ਮੂੰਗੀ ਦੀ ਬਿਜਾਈ ਵੱਡੀ ਪੱਧਰ ਤੇ ਕੀਤੀ ਗਈ ਹੈ। ਕਿਸਾਨ ਸ਼ਗਨਦੀਪ ਸਿੰਘ, ਨਾਜਮ ਸਿੰਘ, ਗੁਰਚੇਤ ਸਿੰਘ, ਸਤਵੀਰ ਸਿੰਘ ਨੇ ਕਿਹਾ ਕਿ ਮੂੰਗੀ ਦੀ ਫਸਲ ਕਿਸਾਨਾਂ ਲਈ ਲਾਹੇਵੰਦ ਹੈ ਕਿਉਂਕਿ ਇਸ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਓਥੇ ਹੀ ਕਿਸਾਨਾਂ ਦਾ ਝੋਨੇ ਤੇ ਹੋਣ ਵਾਲਾ ਖਰਚਾ ਵੀ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਕਰੀਬ 90 ਦਿਨ ਦਾ ਸਮਾਂ ਲੈਂਦੀ ਹੈ ਅਤੇ ਉਸ ਤੇ ਪਾਣੀ ਦੀ ਖਪਤ ਕਾਫੀ ਜਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਬੀਜੀ ਜਾਣ ਵਾਲੀ ਝੋਨੇ ਦੀ ਕਿਸਮ ਬਹੁਤ ਜਿਆਦਾ ਪਾਣੀ ਲੈਂਦੀ ਹੈ, ਜਿਸ ਨਾਲ ਪਾਣੀ ਦਾ ਪੱਧਰ ਕਾਫੀ ਨੀਵਾਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਮੂੰਗੀ ਦੀ ਬਿਜਾਈ ਕਰਨਗੇ ਤਾਂ ਇਸ ਨਾਲ ਦੋ ਮਹੀਨੇ ਦਾ ਫਰਕ ਪੈ ਜਾਂਦਾ ਹੈ ਅਤੇ ਇਸਦਾ ਫਾਇਦਾ ਇਹ ਹੈ ਕਿ ਇਸ ਨਾਲ ਬਿਜਲੀ ਤੇ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੂੰਗੀ ਤੇ MSP ਦੇਣ ਦੇ ਐਲਾਨ ਤੋਂ ਬਾਦ ਕਿਸਾਨਾਂ ਵਲੋਂ ਮੂੰਗੀ ਦੀ ਬਿਜਾਈ ਕਰਨ ਦਾ ਰੁਝਾਨ ਵਧਿਆ ਹੈ ਉੱਥੇ ਕਿਸਾਨਾਂ ਦੇ ਆਰਥਿਕ ਪੱਧਰ ਵਿੱਚ ਵੀ ਸੁਧਾਰ ਹੋਵੇਗਾ।

NO COMMENTS