ਪੰਜਾਬ ਦੇ ਅਧਿਆਪਕਾਂ ਤੋਂ ਸਰਕਾਰ ਨੇ ਮੰਗੀਆਂ ਆਨਲਾਈਨ ਅਰਜ਼ੀਆਂ, ਛੇ ਜੁਲਾਈ ਆਖਰੀ ਤਾਰੀਖ

0
101

ਚੰਡੀਗੜ੍ਹ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਐਵਾਰਡ 2019 ਲਈ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਡਾਇਰੈਕਟਰ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਨੇ 6 ਜੁਲਾਈ, 2020 ਤੱਕ ਆਨਲਾਈਨ ਰਜਿਸਟਰ ਕਰਨ ਲਈ ਕਿਹਾ ਹੈ। ਸਾਰੇ ਸਕੂਲ ਮੁਖੀ, ਇੰਚਾਰਜ ਤੇ ਪੱਕੇ ਅਧਿਆਪਕ ਇਸ ਐਵਾਰਡ ਲਈ ਅਰਜ਼ੀ ਦੇ ਸਕਦੇ ਹਨ।

ਦੱਸ ਦਈਏ ਕਿ ਇਸ ਪੁਰਸਕਾਰ ਦਾ ਮੁਲਾਂਕਣ ਕਰਨ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਸ਼ੌਰਲਿਸਟ ਕਰੇਗੀ ਤੇ 21 ਜੁਲਾਈ, 2020 ਤੱਕ ਸੂਬਾਈ ਚੋਣ ਕਮੇਟੀ ਨੂੰ ਭੇਜੇਗੀ। ਸੂਬਾਈ ਚੋਣ ਕਮੇਟੀ ਦੇ ਚੇਅਰਮੈਨ ਸਕੱਤਰ ਸਿੱਖਿਆ ਹੋਣਗੇ। ਉਸ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ, ਡਾਇਰੈਕਟਰ ਐਜੂਕੇਸ਼ਨ (ਮੈਂਬਰ ਸੈਕਟਰੀ), ਡਾਇਰੈਕਟਰ ਐਸਸੀਈਆਰਟੀ (ਮੈਂਬਰ) ਤੇ ਸੂਬਾਈ ਐਮਆਈਐਸ ਇੰਚਾਰਜ (ਤਕਨੀਕੀ ਸਹਾਇਕ) ਹੋਣਗੇ।

ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 31 ਜੁਲਾਈ, 2020 ਤੱਕ ਭੇਜੇਗੀ। ਇਹ ਨਾਮਜ਼ਦ ਉਮੀਦਵਾਰ ਜਿਊਰੀ ਸਾਹਮਣੇ ਆਪਣੀਆਂ ਰਚਨਾਵਾਂ/ਪ੍ਰਾਪਤੀਆਂ ਪੇਸ਼ ਕਰਨਗੇ, ਜਿਸ ਅਧਿਆਪਕ ਨੂੰ ਵਧੇਰੇ ਅੰਕ ਪ੍ਰਾਪਤ ਹੋਣਗੇ ਉਹ ਰਾਸ਼ਟਰੀ ਪੁਰਸਕਾਰ ਲਈ ਚੁਣੇ ਜਾਣਗੇ।

LEAVE A REPLY

Please enter your comment!
Please enter your name here