ਨਵੀਂ ਦਿੱਲੀ 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵੱਜ ਚੁੱਕਾ ਹੈ। ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਸਾਰੀਆਂ ਪਾਰਟੀਆਂ ਸੂਬੇ ਵਿੱਚ ਆਪਣਾ ਆਧਾਰ ਹੋਰ ਮਜ਼ਬੂਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਮੂਡ ਕਿੰਨਾ ਬਦਲਿਆ ਹੈ, ਇਹ ਏਬੀਪੀ ਸੀ ਵੋਟਰ ਦੇ ਸਰਵੇਖਣ ਵਿੱਚ ਦੱਸਿਆ ਗਿਆ ਹੈ। ਸਰਵੇ ਮੁਤਾਬਕ ਚਰਨਜੀਤ ਚੰਨੀ ਪੰਜਾਬ ਵਿੱਚ ਸੀਐਮ ਲਈ ਪਹਿਲੀ ਪਸੰਦ ਬਣੇ ਹੋਏ ਹਨ।
ਕਰੀਬ 33 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਚਰਨਜੀਤ ਚੰਨੀ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 24 ਫੀਸਦੀ ਲੋਕ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਸੂਬੇ ਦਾ ਮੁੱਖ ਮੰਤਰੀ ਬਣੇ।17 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਸੂਬੇ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।
ਪੰਜਾਬ ‘ਚ ਮੁੱਖ ਮੰਤਰੀ ਦੀ ਚੋਣ ਕੌਣ?
C-ਵੋਟਰ ਸਰਵੇਅ
ਕੈਪਟਨ ਅਮਰਿੰਦਰ – 2%
ਸੁਖਬੀਰ ਬਾਦਲ – 17%
ਅਰਵਿੰਦ ਕੇਜਰੀਵਾਲ – 24%
ਚਰਨਜੀਤ ਚੰਨੀ – 33%
ਨਵਜੋਤ ਸਿੰਘ ਸਿੱਧੂ – 5%
ਭਗਵੰਤ ਮਾਨ -13%
ਹੋਰ – 6%
ਪੰਜਾਬ ‘ਚ ਮੁੱਖ ਮੰਤਰੀ ਦੀ ਚੋਣ ਕੌਣ?
ਨਵੰਬਰ – ਅੱਜ
ਕੈਪਟਨ ਅਮਰਿੰਦਰ- 7% 2%
ਸੁਖਬੀਰ ਬਾਦਲ – 16% 17%
ਅਰਵਿੰਦ ਕੇਜਰੀਵਾਲ – 21% 24%
ਚਰਨਜੀਤ ਚੰਨੀ – 31% 33%
ਨਵਜੋਤ ਸਿੰਘ ਸਿੱਧੂ- 5% 5%
ਭਗਵੰਤ ਮਾਨ – 14% 13%
ਹੋਰ – 6% 6%
Source Abp Sanjha