
ਬੁਢਲਾਡਾ 08,ਮਾਰਚ (ਸਾਰਾ ਯਹਾਂ /ਅਮਨ ਮਹਿਤਾ)- ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਗੁਟਕੇ ਤੇ ਸਹੁੰ ਰੱਖ ਕੇ ਅਨੇਕਾਂ ਸਹੁੰਆਂ ਖਾਧੀਆਂ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਸਹੁੰ ਪੂਰੀ ਨਾ ਹੋ ਸਕੀ ਜਿਸ ਕਾਰਨ ਪੰਜਾਬ ਦੀ ਜਨਤਾ ਨਾਲ ਹੋਈ ਵਾਅਦਾਖ਼ਿਲਾਫ਼ੀ ਤੋਂ ਹਰ ਵਰਗ ਦੁਖੀ ਹੈ ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੁਢਲਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਡਾ ਨਿਸ਼ਾਨ ਸਿੰਘ ਨੇ ਇੱਥੇ ਇਕ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ ।ਉਨ੍ਹਾਂ ਆਖਿਆ ਕਿ ਕੈਪਟਨ ਨੇ ਘਰ ਘਰ ਨੌਕਰੀ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਬੁਢਾਪਾ ਤੇ ਅੰਗਹੀਣ ਪੈਨਸ਼ਨ ਪੱਚੀ ਸੌ ਬੇਰੁਜ਼ਗਾਰੀ ਭੱਤਾ ਪੱਚੀ ਸੌ ਆਟਾ ਦਾਲ ਦੇ ਨਾਲ ਖੰਡ ਅਤੇ ਘਿਓ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਵਰਗੇ ਅਨੇਕਾਂ ਹੀ ਵਾਅਦੇ ਕੀਤੇ ਪਰ ਸੱਤਾ ਦੀ ਕੁਰਸੀ ਤੇ ਬੈਠਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਇਹ ਸਾਰੇ ਵਾਅਦਿਆਂ ਨੂੰ ਭੁੱਲ ਗਿਆ ਅਤੇ ਕੈਪਟਨ ਸਰਕਾਰ ਦੀ ਇਸ ਵਾਅਦਾ ਖਿਲਾਫੀ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਲੋਕ 2022 ਦੀਆ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੇਗੀ ।ਇਸ ਮੌਕੇ ਗੁਰਦੀਪ ਸਿੰਘ ਟੋਡਰਪੁਰ ਨੇ ਆਖਿਆ ਕਿ ਸੂਬੇ ਅੰਦਰ ਜੋ ਵੀ ਵਿਕਾਸ ਕਾਰਜ ਜਾਰੀ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਦੇਣ ਹਨ ਅਤੇ ਜਿੰਨੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਹਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਦੀਆਂ ਹੀ ਚਲਾਈਆਂ ਸਨ ਜਦੋਂ ਕਿ ਕਾਂਗਰਸ ਸਰਕਾਰ ਨੇ ਨਾ ਤਾਂ ਵਿਕਾਸ ਕਾਰਜਾਂ ਲਈ ਕੋਈ ਗਰਾਂਟਾਂ ਜਾਰੀ ਕੀਤੀਆਂ ਹਨ ਅਤੇ ਨਾ ਕੀ ਕੋਈ ਨਵੀਂ ਲੋਕ ਭਲਾਈ ਦੀ ਸਕੀਮ ਨੂੰ ਲਾਗੂ ਕੀਤਾ ਹੈ । ਇਸ ਮੌਕੇ ਤੇ ਦਰਸ਼ਨ ਸਿੰਘ ਰਲੀ, ਹਰਮੇਲ ਸਿੰਘ ਕਲੀਪੁਰ, ਸ਼ਮਸ਼ੇਰ ਸਿੰਘ ਗੁੜੱਦੀ, ਅਮਰਜੀਤ ਸਿੰਘ ਕੁਲਾਣਾ, ਬਲਵਿੰਦਰ ਸਿੰਘ ਕਾਕਾ ਕੋਚ, ਜਸਪਾਲ ਬਤਰਾ, ਜਸਵੀਰ ਸਿੰਘ ਜਸੀ, ਬਲਵੀਰ ਕੌਰ, ਅਜੈ ਟਿੱਕੂ, ਮੇਵਾ ਸਿੰਘ ਦੋਦੜਾ, ਕੌਂਸਲਰ ਰਜਿੰਦਰ ਸੈਣੀ ਝੰਡਾ, ਹੰਸਾ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਸੋਨੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜਰ ਸਨ।
