ਪੰਜਾਬ ਦੀ ਬਿਜਲੀ ਲਈ ਨਹੀਂ ਪੈਸੇ..! ਪਰ ਕੈਪਟਨ ਵਲੋਂ ਪਿੰਡਾਂ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ

0
19

ਚੰਡੀਗੜ੍ਹ 17 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ ਸੀ ਕਿ ਪੰਜਾਬ ਕੋਲ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ ਹਨ।ਪਰ ਦੂਜੇ ਪਾਸੇ ਕੈਪਟਨ ਸਰਕਾਰ ਹੁਣ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਕਰੀਬ 2775 ਕਰੋੜ ਖਰਚਣ ਦਾ ਦਾਅਵਾ ਕਰ ਰਹੇ ਹਨ।ਦਰਅਸਲ, ਪੰਜਾਬ ਸਰਕਾਰ ਨੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਦੀ ਅਗਵਾਈ ‘ਚ ਸਮਾਰਟ ਵਿਲੇਜ ਕੈਂਪੇਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ।ਜਿਸ ‘ਚ 13000 ਤੋਂ ਵੱਧ ਪਿੰਡਾ ਦੇ ਵਿਕਾਸ ਲਈ ਕੈਪਟਨ ਸਰਕਾਰ 2775 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕਰ ਰਹੀ ਹੈ।

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਨ੍ਹਾ ਭ੍ਰਿਸ਼ਟਾਚਾਰ ਸਰਕਾਰ ਪੈਸਾ ਪੰਚਾਇਤਾ ਤੱਕ ਪਹੁੰਚਾਉਣਾ ਚਾਹੁੰਦੀ ਹੈ। ਹਾਲਾਂਕਿ ਬੇਸ਼ਕ ਪਿੰਡਾ ਦਾ ਵਿਕਾਸ ਹੋਣ ਲਾਜ਼ਮੀ ਪਰ ਕੈਪਟਨ ਅੰਮਰਿਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਪੰਜਾਬ ਕੋਲ ਤਾਂ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ।

ਕੈਪਟਨ ਨੇ ਕਿਹਾ ਕਿ, ਜੇ ਕੋਲਾ ਪੰਜਾਬ ਨਹੀਂ ਆਉਂਦਾ ਤਾਂ ਬਿਜਲੀ ਦੀ ਘਾਟ ਵਧੇਗੀ। ਪੰਜਾਬ ਕੋਲ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣ ਲਈ ਇੰਨੇ ਪੈਸੇ ਨਹੀਂ ਹਨ। ਜੇ ਰੇਲ ਨਹੀਂ ਚੱਲਦੀ ਤਾਂ ਮੈਂ ਚੌਲਾਂ ਨੂੰ ਦੂਜੀ ਜਗ੍ਹਾ ਕਿਵੇਂ ਭੇਜਾਂਗਾ? ਕਣਕ ਦੀ ਅਗਲੀ ਫਸਲ ਲਈ ਯੂਰੀਆ ਕਿਵੇਂ ਆਵੇਗਾ?” ਕੈਪਟਨ ਨੇ ਕੋਲਾ-ਖਾਦ ਅਤੇ ਪੈਟਰੋਲ-ਡੀਜ਼ਲ ਦੀ ਕਮੀ ਦੀ ਵੀ ਚਿੰਤਾ ਜਤਾਈ ਹੈ। ਉਨ੍ਹਾਂ ਫਸਲ ਦੀ ਸਟੋਰੇਜ ਲਈ ਵੀ ਆ ਰਹੀ ਕਮੀ ਦਾ ਜ਼ਿਕਰ ਕੀਤਾ ਹੈ।

ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਟੋਲ ਪਲਾਜ਼ਾ ਤੋਂ ਲੈ ਕੇ ਰੇਲਵੇ ਪੱਟੜੀ ਤੱਕ ਕਿਸਾਨ ਬੈਠੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ ‘ਚ ਠੱਪ ਹੋ ਗਈ ਹੈ। ਜਿਸ ਕਾਰਨ ਪੰਜਾਬ ‘ਚ ਆਉਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਸ਼ੁਰੂ ਹੋ ਗਈ ਹੈ। ਪੰਜਾਬ ‘ਚ ਕੋਲਾ ਨਾ ਹੋਣ ਕਾਰਨ ਬਿਜਲੀ ਦੀ ਸਮੱਸਿਆ ਖੜੀ ਹੋ ਸਕਦੀ ਹੈ ਅਤੇ ਪੰਜਾਬ ਦੀ ਬੱਤੀ ਗੁੱਲ ਹੋਣ ਦੇ ਖਦਸ਼ੇ ਖੁਦ ਕੈਪਟਨ ਅਮਰਿੰਦਰ ਨੇ ਜਤਾਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਆਉਣ ਦੀ ਉਡੀਕ ‘ਚ ਕਰੀਬ 200 ਮਾਲ ਗੱਡੀਆਂ ਹਨ।ਇਨ੍ਹਾਂ ਮਾਲ ਗੱਡੀਆਂ ‘ਚੋਂ 80 ਟ੍ਰੇਨਾਂ ‘ਚ ਕੋਲਾ ਭਰਿਆ ਹੋਇਆ ਹੈ।ਪੰਜਾਬ ਸਰਕਾਰ ਮੁਤਾਬਿਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹਨ। ਤਰਨਤਾਰਨ ਥਰਮਲ ਪਲਾਂਟ ਦਾ ਵੀ 1 ਯੂਨਿਟ ਬੰਦ ਹੈ।ਮੁੱਖ ਮੰਤਰੀ ਇਹ ਵੀ ਕਹਿ ਚੁੱਕੇ ਹਨ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਹਨ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।ਦੱਸ ਦੇਇਏ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ।

LEAVE A REPLY

Please enter your comment!
Please enter your name here