ਪੰਜਾਬ ਦੀ ਧਰਤੀ ‘ਤੇ ਰਾਹੁਲ ਗਾਂਧੀ ਦਾ ਵੱਡਾ ਐਲਾਨ, ਕਿਸਾਨਾਂ ਨਾਲ ਕੀਤਾ ਵਾਅਦਾ

0
72

ਚੰਡੀਗੜ੍ਹ4 ਅਕਤੂਬਰ (ਸਾਰਾ ਯਹਾ/ਬਲਜੀਤ ਸ਼ਰਮਾ): ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਹਿੱਸਾ ਲੈਣ ਲਈ ਪੰਜਾਬ ਪਹੁੰਚ ਹੋਏ ਹਨ। ਉਨ੍ਹਾਂ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਾਹੁਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਇਹ ਕਾਨੂੰਨ ਰੱਦ ਕਰ ਦੇਵਾਂਗਾ। ਇਸ ਨੇ ਨਾਲ ਹੀ ਉਨ੍ਹਾਂ ਕਿਸਾਨਾਂ ਨਾਲ ਡਟ ਕੇ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਕਿ ਕਾਂਗਰਸ ਇੱਕ ਇੰਚ ਵੀ ਪਿਛਾਂਹ ਨਹੀਂ ਹਟੇਗੀ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਉਨ੍ਹਾਂ ਨਾਲ ਮੌਜੂਦ ਸੀ।

ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੀ ਕਾਹਲੀ ਸੀ। ਜੇ ਕਾਨੂੰਨ ਪਾਸ ਕਰਵਾਉਣਾ ਸੀ, ਤਾਂ ਲੋਕ ਸਭਾ ਰਾਜ ਸਭਾ ‘ਚ ਗੱਲਬਾਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਾਨੂੰਨ ਬਣ ਰਹੇ ਹਨ, ਇਸ ਲਈ ਤੁਹਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕਿਸਾਨ ਖੁਸ਼ ਹਨ ਤਾਂ ਉਹ ਅੰਦੋਲਨ ਕਿਉਂ ਕਰ ਰਹੇ ਹਨ। ਛੇ ਸਾਲਾਂ ਤੋਂ ਨਰੇਂਦਰ ਮੋਦੀ ਝੂਠ ਬੋਲ ਰਹੇ ਹਨ। ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਤੇ ਫਿਰ ਕੋਵਿਡ ਆਇਆ, ਉਦਯੋਗਪਤੀਆਂ ਦਾ ਟੈਕਸ ਮੁਆਫ ਕੀਤਾ ਗਿਆ, ਕਿਸਾਨੀ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ।

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਡੀ ਜ਼ਮੀਨ ਤੇ ਤੁਹਾਡਾ ਪੈਸਾ ਭਾਰਤ ਦੇ ਸਭ ਤੋਂ ਵੱਧ 2-3 ਅਰਬਪਤੀ ਚਾਹੁੰਦੇ ਹਨ। ਪੁਰਾਣੇ ਦਿਨਾਂ ‘ਚ ਕਠਪੁਤਲੀ ਖੇਡ ਹੁੰਦਾ ਸੀ ਜਿਸ ਨੂੰ ਕੋਈ ਉਸ ਨੂੰ ਪਿੱਛੇ ਤੋਂ ਚਲਾਉਂਦਾ ਸੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਹ ਮੋਦੀ ਸਰਕਾਰ ਨਹੀਂ ਹੈ, ਇਹ ਅੰਬਾਨੀ ਤੇ ਅਡਾਨੀ ਦੀ ਸਰਕਾਰ ਹੈ। ਅੰਬਾਨੀ ਤੇ ਅਡਾਨੀ ਮੋਦੀ ਜੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ।

ਰਾਹੁਲ ਗਾਂਧੀ “ਖੇਤੀ ਬਚਾਓ ਯਾਤਰਾ” ਤਹਿਤ ਸੂਬੇ ‘ਚ ਕਈ ਥਾਵਾਂ ‘ਤੇ ਕਿਸਾਨਾਂ ਨਾਲ ਇਕ ਜਨਤਕ ਮੀਟਿੰਗ ਕਰਨਗੇ। ਇਸ ਮੁਹਿੰਮ ਦਾ ਉਦੇਸ਼ ਖੇਤੀਬਾੜੀ ਕਾਨੂੰਨ ਪ੍ਰਤੀ ਕਾਂਗਰਸ ਦੇ ਰੁਖ ਨੂੰ ਪੱਕਾ ਰੱਖਣਾ ਹੈ। ਪਿਛਲੇ ਖੇਤੀਬਾੜੀ ਕਾਨੂੰਨਾਂ ਨੂੰ ਵਿਰੋਧੀ ਪਾਰਟੀਆਂ ਦੇ ਵਿਰੋਧ ਦਰਮਿਆਨ ਸੰਸਦ ਦੀ ਮਨਜ਼ੂਰੀ ਮਿਲ ਗਈ ਸੀ।

NO COMMENTS