ਨਵੀਂ ਦਿੱਲੀ 01,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ (Punjab) ਦੀਆਂ ਕਿਸਾਨ ਜਥੇਬੰਦੀਆਂ (Farmer Organisations) ਨੇ ਮੀਟਿੰਗ ਮਗਰੋਂ ਵੱਡਾ ਐਲਾਨ ਕੀਤਾ ਹੈ। ਕਿਸਾਨ ਲੀਡਰਾਂ (Farmer Leader) ਨੇ ਸਪਸ਼ਟ ਕੀਤਾ ਹੈ ਕਿ ਜਿੰਨਾ ਸਮਾਂ ਕੇਂਦਰ ਸਰਕਾਰ (Union Government) ਨੂੰ ਮੰਗਾਂ ਬਾਰੇ ਲਿਖੀ ਚਿੱਠੀ ਦਾ ਕੋਈ ਲਿਖਤੀ ਜਵਾਬ ਨਹੀਂ ਆਉਂਦਾ ਅੰਦੋਲਨ (Protest) ਜਾਰੀ ਰਹੇਗਾ।
ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਪ੍ਰਤੀ ਪ੍ਰਧਾਨ ਮੰਤਰੀ ਮੋਦੀ (Prime Minister Narendra Modi) ਨੇ ਚੁੱਪ ਵੱਟੀ ਹੋਈ ਹੈ। ਖੇਤੀ ਮੰਤਰੀ ਨੇ ਵੀ ਅੱਜ ਸੰਸਦ ਵਿੱਚ ਕਿਹਾ ਹੈ ਕਿ ਸ਼ਹੀਦ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਅਜੇ ਸੰਘਰਸ਼ ਜਾਰੀ ਰਹੇਗਾ। ਅੱਜ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ।ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਨੂੰ ਕੋਈ ਚਿੱਠੀ ਨਹੀਂ ਭੇਜੀ। ਸਾਡੇ ਕੋਲ ਸੋਸ਼ਲ ਮੀਡੀਆ ਜ਼ਰੀਏ ਗੱਲ ਪਹੁੰਚੀ ਹੈ ਕਿ ਸਰਕਾਰ MSP ਲਈ ਕਮੇਟੀ ਬਣਾਉਣਾ ਚਾਹੁੰਦੀ ਹੈ। ਇਸ ਲਈ ਜਦੋਂ ਤੱਕ ਸਰਕਾਰ ਵੱਲੋਂ ਕੁਝ ਲਿਖਤੀ ਨਹੀਂ ਆਉਂਦਾ, ਉਦੋਂ ਤੱਕ ਡਟੇ ਰਹਾਂਗੇ।