*ਪੰਜਾਬ ਦਾ ਹਰੇਕ ਵਿਦਿਆਰਥੀ ਹਰ ਸਾਲ ਕਰੇਗਾ ਸਾਇੰਸ ਸਿਟੀ ਦਾ ਦੌਰਾ – ਕੋਟਲੀ*

0
37

ਚੰਡੀਗੜ/ਕਪੂਰਥਲਾ, 24 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ) : ਪੰਜਾਬ ਵਿਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿਖਿਆ  (ਐਸ.ਟੀ.ਈ.ਐਮ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਗਣਿਤ ਦੀ ਸਿੱਖਿਆ ਬੱਚਿਆਂ ਲਈ ਰੌਚਕ ਬਣਾਉਣ ਦੇ ਆਸ਼ੇ ਨਾਲ ਸ. ਗੁਰਕੀਰਤ ਸਿੰਘ ਕੋਟਲੀ ਮਾਣਯੋਗ ਮੰਤਰੀ ਵਿਗਿਆਨ ਅਤੇ ਤਕਨਾਲੌਜੀ, ਪੰਜਾਬ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ “ਗਣਿਤ” ਗੈਲਰੀ ਦਾ ਉੁਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਕੋਟਲੀ ਨੇ ਕਿਹਾ ਕਿ ਇਹ ਗੈਲਰੀ ਜਿੱਥੇ ਵਿਸ਼ੇ ਨੂੰ ਅਭਿਆਸੀ ਤੇ ਦਿਲਚਸਪ ਬਣਾਏਗੀ ਉੱਥੇ ਇਹ ਪੰਜਾਬ ਦੇ ਆਮ ਲੋਕਾਂ ਖਾਸ ਕਰਕੇ ਵਿਦਿਆਰਥੀ ਲਈ ਬਹੁਤ ਲਾਭਦਾਇਕ ਹੋਵੇਗੀ ਹੈ। 
ਉਨਾਂ ਕਿਹਾ ਕਿ ਸਾਇੰਸ ਸਿਟੀ ਵਿਖੇ ਵਿਸ਼ਵ ਪੱਧਰੀ ਸਹੂਲਤਾਵਾਂ ਹਨ, ਇੱਥੇ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਉਨਾਂ ਦੰਸਿਆ ਕਿ ਲੋਕਾਂ ਨੂੰ ਅੰਧਵਿਸ਼ਵਾਸ਼ਾ ਵਿਚੋਂ ਕੱਢਣ, ਅਤੇ ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਸਮਾਜ ਨੂੰ ਇਕ ਨਵੀਂ ਦਿਖ ਦੇਣ ਲਈ ਅਜਿਹੇ ਉਪਰਾਲੇ ਜ਼ਿਲਾ ਪੱਧਰ *ਤੇ ਹੋਣੇ ਚਾਹੀਦੇ ਹਨ ਭਾਵ ਕਿ ਹਰ ਜ਼ਿਲੇ ਵਿਚ ਬੱਚਿਆਂ ਨੂੰ ਰਸਮੀ ਅਤੇ ਅਭਿਆਸੀ ਸਿੱਖਿਆ ਨਾਲ ਜੋੜਨ ਲਈ ਇਕ ਵਿਗਿਆਨ ਕੇਂਦਰ ਹੋਣਾ ਚਾਹੀਦਾ ਹੈ। ਅੱਜ ਦੀ ਵਿਜ਼ਿਟ ਤੋਂ ਬਾਅਦ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰਾਂਗਾਂ ਅਤੇ ਅਸੀਂ ਸਭ ਤੋਂ ਪਹਿਲਾ ਚੰਡੀਗੜ ਦੇ ਨੇੜੇ ਮੋਹਾਲੀ ਵਿਖੇ ਇਕ ਵਿਗਿਆਨ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਂਗੇ । ਉਨਾ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਜੀ ਨਾਲ ਗੱਲ ਕਰਕੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਯੂ.ਜੀ.ਸੀ ਦੀਆਂ ਸੇਧ ਲੀਹਾਂ ਅਤ ਏ.ਆਂਈ .ਸੀ ਟੀ ਨੀਤੀ ਤਹਿਤ ( ਜੋ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਈ ਗਈ ਹੈ) ਵਤਾਵਰਣ ਵਿਸੇ ਦੇ ਵਿਦਿਆਰਥੀਆਂ ਲਈ ਸਾਇੰਸ ਸਿਟੀ ਦੀ ਹਰ ਸਾਲ ਵਿਜ਼ਿਟ ਲਾਜ਼ਮੀ ਕੀਤੀ ਜਾਵੇਗੀ।
ਹਰ ਵਿਦਿਆਰਥੀ ਨੂੰ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ ਵਿਜ਼ਿਟ ਨੂੰ ਸੈਕੰਡਰੀ ਸਿੱਖਿਆ, ਉਚੇਰੀ ਅਤੇ ਤਕਨੀਕੀ ਸਿੱਖਿਆ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਾਇਆ ਜਾਵੇਗਾ। ਇਸ ਨਾਲ ਹੀ ਵਿਦਿਆਰਥੀ ਪੰਜਾਬ ਦੇ ਟਿਕਾਊ ਵਿਕਾਸ ਤੋ ਚੰਗੀ ਤਰਾਂ ਜਾਣੂ ਹੋਣਗੇ। 


ਉਨਾਂ ਕਿਹਾ ਪੰਜਾਬ ਸਰਕਾਰ ਵਲੋਂਂ ਮੁੱਖ ਮੰਤਰੀ ਵਿਗਿਆਨ ਯਾਤਰਾ ਅਤੇ ਹੋਰ ਸਕੀਮਾਂ ਦੇ ਤਹਿਤ ਭਾਵੇਂ ਹਰ ਸਾਲ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ ਵਿਜ਼ਿਟ ਕਰਵਾਈ ਜਾਂਦੀ ਹੈ ਪਰ ਫ਼ਿਰ ਵਿਦਿਆਰਥੀਆਂ ਦੀ ਵੱਡੀ ਗਿਣਤੀ ਸਾਇੰਸ ਸਿਟੀ ਦਾ ਲਾਹਾ ਲੈਣ ਤੋਂ ਵਾਂਝੀ ਹੈ। ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਸਲਾਹ ਕਰਕੇ ਸਾਰੇ ਵਿਦਿਆਰਥੀਆਂ ਦੀ ਸਾਇੰਸ ਸਿਟੀ ਵਿਜ਼ਿਟ ਯਕੀਨੀ ਬਣਾਈ ਜਾਵੇਗੀ। 
ਇਸ ਮੌਕੇ ਪ੍ਰਮੁੱਖ ਸਕੱਤਰ, ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ, ਪੰਜਾਬ ਸ੍ਰੀ ਦਲੀਪ ਕੁ੍ਰਮਾਰ ਆਈ.ਏ.ਐਸ ਵੀ ਹਾਜ਼ਰ ਸਨ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ ਨਵੀਆਂ ਕਾਢਾਂ ਅਹਿਮ ਸਰੋਤ ਹਨ। 
ਅੱਜ ਦੇ ਆਧੁਨਿਕ ਯੁੱਗ ਵਿਚ ਕਾਢਾਂ ਅਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾ ਲਿਆ ਗਿਆ ਹੈੇ। 
ਸਿਰਫ਼ ਨਵੀਂਆਂਨਵੀਂਆਂ ਖੋਜਾਂ ਹੀ ਨਵੇਂ ਖੇਤਰ,ਪ੍ਰੋਜੈਕਟ ਤਕਨਾਲੌਜੀ ਅਤੇ ਮੌਕੇ ਪੈਦਾ ਕਰਦੀਆਂ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦੇ ਵਿਕਾਸ ਤੇ ਉਨਤੀ ਨੂੰ ਯਕੀਨੀ ਬਣਾਉਂਦੇ ਹਨ। ਉਨਾਂ ਕਿਹਾ ਕਿ ਅਜਿਹਾ ਯਤਨਾਂ ਦੇ ਸੱਦਕਾ ਹੀ ਅਸੀਂ ਆਪਣੇ ਸੂਬੇ ਨੂੰ ਦੁਨੀਆਂ ਵਿਚ ਮੋਹਰੀ ਬਣਾ ਸਕਦੇ ਹਨ। ਉਨਾਂ ਜ਼ੋਰ ਦੇਕੇ ਕਿਹਾ ਕਿ ਖੇਤਰ ਚਾਹੇ ਕੋਈ ਵੀ ਹੋਵੇ, ਜਿਵੇਂਕਿ ਖੇਤੀਬਾੜੀ, ਸਿਹਤ ਸਹੂਲਤਾ, ਸੰਚਾਰ ਆਦਿ ਦੀ ਤਰੱਕੀ ਵਿਗਿਆਨ ਅਤੇ ਤਕਨਾਲੌਜੀ *ਤੇ ਹੀ ਨਿਰਭਰ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨਾ ਸਿਰਫ਼ ਪੰਜਾਬ ਦੇ ਹੀ ਸਗੋਂ ਗੁਆਢੀ ਸੂਬਿਆ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਗਿਆਨ ਤੇ ਤਕਨਾਲੌਜ਼ੀ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਲਈ ਅਗਰਸਰ ਕਰਨ ਵੱਲ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। 
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਗਣਿਤ ਆਧਾਰਤ ਗੈਲਰੀ ਦੀ ਸਥਾਪਨਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਫ਼ੰਡ ਜਾਰੀ ਕੀਤੇ ਜਾਣ *ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਗੈਲਰੀ ਦਾ ਉਦੇਸ਼ ਗਣਿਤ ਦੀ ਸਿੱਖਿਆ ਨੂੰ ਵੱਖਵੱਖ ਪ੍ਰਦਰਸ਼ਨੀਆਂ ਰਾਹੀ ਰੌਚਕ ਤੇ ਦਿਲਚਸਪ ਬਣਾਉਣਾ ਹੈ। ਇਹ ਸਾਰੀਆ ਪ੍ਰਦਰਸ਼ਨੀਆਂ ਬੱਚੇ ਖੁਦ ਚਲਾ ਕੇ ਵੇਖਣਗੇ। ਇੱਥੇ ਗਣਿਤ ਦੀਆਂ ਬਰੀਕੀਆਂ ਨੂੰ ਇਨੇ ਜ਼ਿਆਦਾ ਰੋਚਕ ਅਤੇ ਦਿਲਚਸਪ ਤਰੀਕਿਆਂ ਨਾਲ ਸਮਝਾਇਆ ਗਿਆ ਹੈ ਕਿ ਇਕ ਵਿਦਿਆਰਥੀ ਇੱਥੇ ਆ ਕੇ ਸਮਝ ਲਵੇ ਤਾਂ ਉਹ ਸਾਰੀ ਉਮਰ ਨਹੀਂ ਭੁੱਲ ਸਕਦਾ ਹੈੇ। ਵਰਗਾਕਾਰ ਪਹੀਏ ਵਾਲਾ ਸਾਇਕਲ, ਯੁਗਮ ਅੰਕ ਤੇ ਇਸ਼ਾਰੀਆ ਪ੍ਰਣਾਲੀ, ਗਣਿਤ ਵਿਚ ਸਿਫ਼ਰ ਦੀ ਭੂਮਿਕਾ, ਸਥਾਨਕ ਮੁੱਲ, ਗੁਣਾਂ, ਪਾਇਥਾਗੋਰਸ ਥਿਊਰਮ, ਤਿੰਨ ਪਸਾਰੀ ਆਕਾਰ ਦਾ ਆਇਤਨ, ਪਾਣੀ ਵਾਲੀ ਘੜੀ, ਰੋਲਕੋਸਟਰ ਆਦਿ ਪ੍ਰਦਰਸ਼ਨੀਆਂ ਇਸ ਗੈਲਰੀ ਦੇ ਮੁੱਖ ਆਕਰਸ਼ਣ ਹਨ। ਉਨਾਂ ਕਿਹਾ ਕਿ ਗੈਲਰੀ ਵਿਦਿਆਰਥੀਆ ਦੀ ਗਣਿਤ ਪ੍ਰਤੀ ਰੁੱਚੀ ਪੈਦਾ ਕਰਨ ਦੇ ਨਾਲਨਾਲ ਇਸ ਖੇਤਰ ਵਿਚ ਉਨਾਂ ਕੇਰੀਅਰ ਬਣਾਉਣ ਲਈ ਵੀ ਵਰਦਾਨ ਸਾਬਤ ਹੋਵੇਗੀ। ਉਨਾਂ ਕਿਹਾ ਇਸ ਗੈਲਰੀ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਇਲੈਕਟ੍ਰੀਸਿਟੀ ਗੈਲਰੀ ਅਤੇ ਸਪਾਰਕ ਥੀਏਟਰ ਵੀ ਜਲਦ ਹੀ ਬਣਾਏ ਜਾ ਰਹੇ ਹਨ। ਇਸ ਮੌਕੇ ਉਦਯੋਗਪਤੀ ਭਵਦੀਪ ਸਰਦਾਨਾ, ਐਡੋਵੇਕਟ ਹਰਪ੍ਰੀਤ ਸੰਧੂ,ਆਦਿ ਹਾਜ਼ਰ ਸਨ ।    —————

LEAVE A REPLY

Please enter your comment!
Please enter your name here