
ਬਠਿੰਡਾ 25 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)
ਬਠਿੰਡਾ ਵਿਖੇ ਚੱਲ ਰਹੀਆਂ 68 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਕੱਲ ਸ਼ਾਮ ਦੇ ਸੈਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਦ ਮਿਲੇਨੀਅਮ ਸਕੂਲ ਕੋਟ ਸ਼ਮੀਰ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਸ ਧਰਤੀ ਉਤੇ ਪੈਦਾ ਹੋਏ ਖਿਡਾਰੀਆਂ ਨੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਚਮਕਾਇਆ ਹੈ।ਅੰਤ ਵਿੱਚ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 14 ਕੁੜੀਆਂ 30 ਕਿਲੋ ਭਾਰ ਵਰਗ ਵਿੱਚ ਨਵਨੀਤ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਰਮਨਜੋਤ ਕੌਰ ਤਲਵੰਡੀ ਸਾਬੋ ਨੇ ਦੂਜਾ, 33 ਕਿਲੋ ਵਿੱਚ ਰੇਸਮਜੀਤ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,36 ਕਿਲੋ ਵਿੱਚ ਮਨਜੋਤ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਜਸਪ੍ਰੀਤ ਕੌਰ ਭਗਤਾ ਨੇ ਦੂਜਾ,50 ਕਿਲੋ ਵਿੱਚ ਜਸਪ੍ਰੀਤ ਕੌਰ ਸੰਗਤ ਨੇ ਪਹਿਲਾਂ, ਰਸਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,54 ਕਿਲੋ ਵਿੱਚ ਗੁਰਮਨ ਜੋਤ ਕੌਰ ਨੇ ਪਹਿਲਾ, ਨਿਤਿਕਾ ਭਗਤਾ ਨੇ ਦੂਜਾ,39 ਕਿਲੋ ਵਿੱਚ ਨਵਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਸੁਖਪ੍ਰੀਤ ਕੌਰ ਨੇ ਦੂਜਾ, ਅੰਡਰ 17 ਕੁੜੀਆਂ 40 ਕਿਲੋ ਵਿੱਚ ਲਵਪ੍ਰੀਤ ਕੌਰ ਸੰਗਤ ਨੇ ਪਹਿਲਾਂ, ਸਿਮਰਨਜੀਤ ਕੌਰ ਭੁੱਚੋ ਮੰਡੀ ਨੇ ਦੂਜਾ,43 ਕਿਲੋ ਵਿੱਚ ਪੂਜਾ ਰਾਣੀ ਸੰਗਤ ਨੇ ਪਹਿਲਾਂ, ਅਰਸ਼ਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,53 ਕਿਲੋ ਵਿੱਚ ਨਵਜੋਤ ਕੌਰ ਸੰਗਤ ਨੇ ਪਹਿਲਾਂ, ਨੂਰਪ੍ਰੀਤ ਕੌਰ ਮੰਡੀ ਕਲਾਂ ਨੇ ਦੂਜਾ, ਅੰਡਰ 19 ਕੁੜੀਆਂ 50 ਕਿਲੋ ਵਿੱਚ ਪਾਇਲ ਸੰਗਤ ਨੇ ਪਹਿਲਾਂ, ਖੁਸ਼ਪ੍ਰੀਤ ਕੌਰ ਭੁੱਚੋ ਮੰਡੀ ਨੇ ਦੂਜਾ,55 ਕਿਲੋ ਵਿੱਚ ਰਮਨਜੋਤ ਕੌਰ ਸੰਗਤ ਨੇ ਪਹਿਲਾਂ,ਉਦਮ ਕੌਰ ਤਲਵੰਡੀ ਸਾਬੋ ਨੇ ਦੂਜਾ, ਵੁਸੂ ਅੰਡਰ 17 ਮੁੰਡੇ 40 ਕਿਲੋ ਵਿੱਚ ਸਾਹਿਲ ਬਠਿੰਡਾ 1 ਨੇ ਪਹਿਲਾਂ, ਸ਼ਰਨਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਦੂਜਾ,45 ਕਿਲੋ ਵਿੱਚ ਹਰਸਾਹਿਬ ਸਿੰਘ ਬਠਿੰਡਾ 1 ਨੇ ਪਹਿਲਾਂ,ਸੱਤਿਅਮ ਗਰਗ ਗੋਨਿਆਣਾ ਨੇ ਦੂਜਾ, 48 ਕਿਲੋ ਵਿੱਚ ਰਸਪਿੰਦਰ ਸਿੰਘ ਮੌੜ ਮੰਡੀ ਨੇ ਪਹਿਲਾਂ, ਹਰਸ਼ਦੀਪ ਸਿੰਘ ਬਠਿੰਡਾ 1 ਨੇ ਦੂਜਾ,52 ਕਿਲੋ ਵਿੱਚ ਸਮਰਵੀਰ ਸਿੰਘ ਮੌੜ ਮੰਡੀ ਨੇ ਪਹਿਲਾਂ,ਸਰਨਦੀਪ ਸਿੰਘ ਬਠਿੰਡਾ 1 ਨੇ ਦੂਜਾ, ਸ਼ਤਰੰਜ ਅੰਡਰ 19 ਕੁੜੀਆਂ ਵਿੱਚ ਮੌੜ ਮੰਡੀ ਜੋਨ ਨੇ ਪਹਿਲਾਂ, ਮੰਡੀ ਕਲਾਂ ਜੋਨ ਨੇ ਦੂਜਾ, ਵੇਟ ਲਿਫਟਿੰਗ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਗੋਨਿਆਣਾ ਨੇ ਦੂਜਾ,ਅੰਡਰ 19 ਵਿੱਚ ਬਠਿੰਡਾ 1 ਨੇ ਪਹਿਲਾਂ,ਬਠਿੰਡਾ 2 ਨੇ ਦੂਜਾ, ਕਿੱਕ ਬਾਕਸਿੰਗ ਅੰਡਰ 14 ਕੁੜੀਆਂ ਵਿੱਚ ਮੌੜ ਮੰਡੀ ਜੋਨ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ,ਅੰਡਰ 17 ਵਿੱਚ ਮੌੜ ਮੰਡੀ ਨੇ ਪਹਿਲਾਂ, ਭੁੱਚੋ ਮੰਡੀ ਨੇ ਦੂਜਾ,ਅੰਡਰ 19 ਵਿੱਚ ਬਠਿੰਡਾ 1 ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਜਿਮਨਾਸਟਿਕ ਰਿਧਮਿਕ ਅੰਡਰ 14 ਲੜਕੀਆ ਵਿੱਚ ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਦੂਜਾ,ਅੰਡਰ 17 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਪਹਿਲਾਂ, ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਨੇ ਦੂਜਾ, ਬੈਡਮਿੰਟਨ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ,ਅੰਡਰ 19 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ ਅਤੇ ਗੋਨਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਪ੍ਰਿੰਸੀਪਲ ਅਮਨਪ੍ਰੀਤ ਸਿੰਘ,ਪ੍ਰਿੰਸੀਪਲ ਕੁਲਵਿੰਦਰ ਸਿੰਘ , ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਸੁਰਿੰਦਰ ਕੁਮਾਰ, ਮਨਜੀਤ ਕੌਰ, ਹਰਜੀਤ ਪਾਲ ਸਿੰਘ, ਨਿਰਮਲ ਸਿੰਘ ਪੂਹਲੀ, ਇਕਬਾਲ ਸਿੰਘ, ਕੁਲਦੀਪ ਸ਼ਰਮਾ, ਅਮਨਦੀਪ ਸਿੰਘ ਘੁੰਮਣ, ਨਵਸੰਗੀਤ , ਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਚੱਠੇਵਾਲਾ, ਕੁਲਦੀਪ ਸਿੰਘ, ਹਰਬਿੰਦਰ ਸਿੰਘ ਨੀਟਾ,ਹਰਮਨਪ੍ਰੀਤ ਸਿੰਘ, ਸਤਵੀਰ ਸਿੰਘ, ਰੇਸ਼ਮ ਸਿੰਘ, ਜਗਮੋਹਨ ਸਿੰਘ, ਰਣਧੀਰ ਸਿੰਘ, ਨੀਤੀ ਰਾਮਪੁਰਾ, ਮਹਿੰਦਰ ਸਿੰਘ, ਸੰਦੀਪ ਕੌਰ ਲਹਿਰਾਂ ਮਹੁੱਬਤ, ਗੁਰਮੀਤ ਸਿੰਘ ਮਾਨ, ਇਸ਼ਟ ਪਾਲ ਸਿੰਘ ਹਾਜ਼ਰ ਸਨ।
