-ਪੰਜਾਬ ਤੋੋਂ ਬਾਹਰਲੇ ਸੂਬਿਆਂ ਵਿੱਚ ਸਬਜੀਆਂ ਲਿਜਾਣ ਲਈ ਮੁਹੱਈਆ ਕਰਵਾਏ ਪਾਸ

0
15

ਮਾਨਸਾ, 09 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋੋਂ ਪਿਛਲੇ ਮਹੀਨੇ ਸੁਰੂ ਕੀਤੀ ਗਈ ਵਿਲੇਜ ਪੁਲਿਸ ਅਫਸਰ/ਪਿੰਡ ਤੇ ਵਾਰਡਵਾਈਜ ਕਮੇਟੀਆਂ ਰਾਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਭੈਣੀਬਾਘਾ ਵਿਖੇ ਵੱਖ-ਵੱਖ ਕਿਸਾਨਾਂ ਵੱਲੋੋਂ ਕਰੀਬ 350 ਏਕੜ ਵਿੱਚ ਸਬਜੀਆਂ ਦੀ ਕਾਸ਼ਤ ਕੀਤੀ ਗਈ ਹੈ, ਜੋੋ ਕਰਫਿਊ ਲੱਗਣ ਕਰਕੇ ਸਬਜੀਆ ਦੀ ਸਪਲਾਈ ਬਾਹਰਲੇ ਸਟੇਟਾਂ ਨੂੰ ਨਾ ਭੇਜੇ ਜਾਣ ਕਰਕੇ ਕਿਸਾਨਾਂ ਦੀਆ ਸਬਜੀਆਂ ਖੇਤਾਂ ਵਿੱਚ ਹੀ ਖਰਾਬ ਹੋ ਰਹੀਆ ਹਨ। 
ਐਸ.ਐਸ.ਪੀ. ਵੱਲੋੋਂ ਤੁਰੰਤ ਐਕਸ਼ਨ ਲੈਂਦੇ ਹੋੋਏ ਅੱਜ ਪਿੰਡ ਭੈਣੀਬਾਘਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਮੌੌਕਾ ਦੇਖਿਆ ਗਿਆ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਉਹਨਾਂ ਦੀ ਸਬਜੀ ਦੀ ਕਾਸ਼ਤ/ਸਪਲਾਈ ਕਰਨ ਸਬੰਧੀ ਉਹਨਾਂ ਨੂੰ ਪੇਸ਼ ਆ ਰਹੀਆ ਦਿੱਕਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਕਿਸਾਨਾਂ ਵੱਲੋੋਂ ਦੱਸਿਆ ਗਿਆ ਕਿ ਉਹਨਾ ਵੱਲੋੋਂ ਸ਼ਿਮਲਾ ਮਿਰਚ, ਕੱਦੂ, ਤੋੋਰੀਆਂ, ਖੀਰੇ ਅਤੇ ਸਟਰਾਅਬਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹਨਾ ਦੀਆ ਸਬਜੀਆ ਜਿਲਾ ਮਾਨਸਾ ਅਤੇ ਨਾਲ ਦੇ ਦੂਸਰੇ ਜਿਲਿਆ ਦੀਆ ਮੰਡੀਆਂ ਤੋੋਂ ਇਲਾਵਾ ਜਿਆਦਾਤਰ ਦੂਸਰੇ ਰਾਜਾਂ ਆਗਰਾ, ਦਿੱਲੀ ਆਦਿ ਵਿਖੇ ਸਪਲਾਈ ਕੀਤੀ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਗੱਡੀਆਂ ਦੇ ਪਾਸ ਦੀ ਜਰੂਰਤ ਹੈ, ਸਬਜੀਆਂ ਲਈ ਰੇਹ/ਸਪਰੇਅ ਲਿਆਉਣ ਲਈ ਮਾਨਸਾ ਵਿਖੇ ਜਾਣ ਲਈ ਵੀ ਪਾਸ ਦੀ ਜਰੂਰਤ ਹੈ ਅਤੇ ਸਬਜੀਆ ਦੀ ਕਾਸ਼ਤ ਕਰਨ/ਤੋੜਨ ਲਈ ਲੇਬਰ ਵੀ ਨਾਲ ਦੇ ਪਿੰਡਾਂ ਤੋੋਂ ਲਿਆਉਣ ਅਤੇ ਵਾਪਸ ਛੱਡਣ ਲਈ ਲਾਕ-ਡਾਊਨ ਹੋੋਣ ਕਰਕੇ ਦਿੱਕਤ ਪੇਸ਼ ਆਉਦੀ ਹੈ। ਐਸ.ਐਸ.ਪੀ. ਵੱਲੋੋਂ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋੋਂ ਕਰਫਿਊ ਦੌੌਰਾਨ ਪਬਲਿਕ/ਕਿਸਾਨਾਂ/ਮਜਦੂਰਾ ਆਦਿ ਦੀ ਵੱਧ ਤੋੋਂ ਵੱਧ ਸਹਾਇਤਾਂ ਕਰਨ ਲਈ ਪ੍ਰਸਾਸ਼ਨ ਨੂੰ ਹਦਾਇਤਾ ਦਿੱਤੀਆ ਗਈਆ ਹਨ ਕਿ ਹਰੇਕ ਲੋੜਵੰਦ ਵਿਆਕਤੀ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਮੁਹੱਈਆ ਕਰਵਾਈਆ ਜਾਣ। ਪ੍ਰਸਾਸ਼ਨ ਵੱਲੋੋਂ ਵੀ ਪਬਲਿਕ ਨੂੰ ਘਰਾਂ ਅੰਦਰ ਰਹਿ ਕੇ ਲੋੜੀਂਦੀਆ ਸਾਵਧਾਨੀਆ ਵਰਤ ਕੇ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟ ਤੋੋਂ ਘੱਟ ਮੂਵਮੈਂਟ ਕੀਤੀ ਜਾਵੇ ਅਤੇ ਖੁਦ ਕੰਮ ਕਰਕੇ ਲੋੋੜ ਅਨੁਸਾਰ ਹੀ ਸੁਚੱਜੇ ਢੰਗ ਨਾਲ ਲੇਬਰ ਵੀ ਵਰਤੋੋਂ ਕੀਤੀ ਜਾਵੇ ਕਿਉਕਿ ਹਰੇਕ ਵਿਆਕਤੀ ਜਾਂ ਹਰੇਕ ਛੋੋਟੇ ਵਹੀਕਲ ਨੂੰ ਪਾਸ ਮੁਹੱਈਆ ਕਰਨ ਨਾਲ ਇਸ ਵਾਇਰਸ ਨੂੰ ਰੋੋਕਣ ਦੀ ਬਜਾਏ ਇਸਦੇ ਅੱਗੇ ਫੈਲਣ ਵਿੱਚ ਹੋੋਰ ਮੱਦਦ ਮਿਲੇਗੀ। ਇਸ ਲਈ ਕਿਸਾਨ ਸਬਜੀਆ ਦੀ ਢੋੋਆ-ਢੁਆਈ ਲਈ ਛੋੋਟੇ ਵਹੀਕਲਾਂ ਦੀ ਜਿਆਦਾ ਤਾਦਾਦ ਦੀ ਬਜਾਏ ਵੱਡੀਆ ਗੱਡੀਆ (ਕੈਂਟਰ ਵਗੈਰਾ) ਦਾ ਪ੍ਰਬੰਧ ਕਰਨ ਅਤੇ ਆਪਣੇ ਕੰਮਕਾਜ ਨੂੰ ਆਰਗੇਨਾਈਜ ਕਰਕੇ (ਵਿਊਤ ਬਣਾ ਕੇ) ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ ਰਾਹੀ ਪ੍ਰਸਾਸ਼ਨ ਪਾਸ ਭੇਜਣ, ਜਿਹਨਾਂ ਨੂੰ ਜਰੂਰਤ ਅਨੁਸਾਰ ਇੰਟਰਸਟੇਟ ਪਾਸ ਬਣਵਾ ਕੇ ਦੇ ਦਿੱਤੇ ਜਾਣਗੇ। ਪ੍ਰਸਾਸ਼ਨ ਵੱਲੋੋਂ ਉਹਨਾਂ ਨੂੰ ਕੋੋਈ ਵੀ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ।ਕਿਉਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ  ਡੀ.ਜੀ.ਪੀ. ਪੰਜਾਬ ਵੱਲੋੋਂ ਉਹਨਾਂ ਨੂੰ ਹਦਾਇਤ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਸਬਜੀਆਂ ਅਤੇ ਫਸਲ ਦੇ ਵੇਚਣ ਵਿੱਚ ਨਹੀ ਆਉਣੀ ਚਾਹੀਦੀ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ। ਇਸ ਲਈ ਕੋੋੋਈ ਵੀ ਕਿਸਾਨ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਰਾਹੀ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਫਸਲ ਨੂੰ ਦੇਸ਼ ਵਿੱਚ ਕਿਸੇ ਵੀ ਥਾਂ ਜਾ ਕੇ ਵੇਚ ਸਕਦਾ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਸਬਜੀਆ ਦਾ ਉਚਿਤ ਮੁੱਲ ਮਿਲਦਾ ਹੋੋਵੇ। ਇਸ ਸਮੇਂ ਉਹਨਾਂ ਖੁਦ ਮੌੌਕੇ ਤੋੋਂ ਸਬਜੀ ਦੀਆ ਗੱਡੀਆਂ ਨੂੰ ਕਿਸਾਨਾਂ ਦੇ ਖੇਤਾਂ ਵਿੱਚੋੋ ਦੂਸਰੇ ਸ਼ਹਿਰਾ ਅਤੇ ਸੂਬਿਆਂ ਵਿੱਚ ਅੰਤਰਰਾਜੀ ਪਾਸ ਬਣਾ ਕੇ ਰਾਵਾਨਾ ਕੀਤਾ। ਇਸ ਸਮੇਂ ਐਸ.ਐਸ.ਪੀ. ਸਾਹਿਬ ਨੇ ਕਿਹਾ ਕਿ ਫਸਲਾਂ ਅਤੇ ਸਬਜੀਆ ਵੇਚਣ ਲਈ ਜੋੋ ਮੁਹਿੰਮ ਅੱਜ ਸੁਰੂ ਕੀਤੀ ਗਈ ਹੈ ਉਸ ਮੁਹਿੰਮ ਦਾ ਨਾਮ ਮਾਨਸਾ ਪੁਲਿਸ ਵੱਲੋੋਂ ਫਸਲਾਂ ਦੀ ਹੋੋਵੇਗੀ ਢੋੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਦਿੱਤਾ ਗਿਆ ਹੈ। ਇਸ ਸਮੇਂ ਕਿਸਾਨਾਂ ਵੱਲੋੋਂ ਐਸ.ਐਸ.ਪੀ. ਸਾਹਿਬ ਵੱਲੋੋਂ ਉਹਨਾਂ ਪਾਸ ਖੇਤਾਂ ਵਿੱਚ ਆ ਕੇ ਉਹਨਾਂ ਦੀਆ ਮੁਸ਼ਕਲਾਂ ਸੁਣ ਕੇ ਮੌੌਕਾ ਪਰ ਹੀ ਹੱਲ ਕਰਨ ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here