
ਫਤਿਹਾਬਾਦ 24, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹੇ ‘ਚ ਅੱਜ ਰਤੀਆ ਤੇ ਫਤਿਹਾਬਾਦ ਤੋਂ ਵੱਡੀ ਗਿਣਤੀ ਟ੍ਰੈਕਟਰ ਜਥੇ ਦਿੱਲੀ ਲਈ ਰਵਾਨਾ ਹੋਏ। 26 ਜਨਵਰੀ ਦੀ ਟ੍ਰੈਕਟਰ ਪਰੇਡ ‘ਚ ਹਿੱਸਾ ਲੈਣ ਲਈ ਟ੍ਰੈਕਟਰਾਂ ਨਾਲ ਜਥਿਆਂ ਦਾ ਦਿੱਲੀ ਵੱਲ ਕੂਚ ਜਾਰੀ ਹੈ। ਦੋ ਦਿਨ ਪਹਿਲਾਂ 22 ਤੇ 23 ਜਨਵਰੀ ਨੂੰ ਕਰੀਬ 3000 ਤੋਂ ਜ਼ਿਆਦਾ ਟ੍ਰੈਕਟਰ ਦਿੱਲੀ ਕੂਚ ਕਰ ਚੁੱਕੇ ਹਨ ਤੇ ਅੱਜ 24 ਜਨਵਰੀ ਨੂੰ ਫਤਹਿਾਬਾਦ ਬਲੌਕ ਦੇ ਕਈ ਪਿੰਡਾਂ ਤੋਂ ਕਿਸਾਨ ਆਪੋ ਆਪਣੇ ਟ੍ਰੈਕਟਰ ਲੈਕੇ ਦਿੱਲੀ ਰਵਾਨਾ ਹੋਏ।
ਫਤਿਹਾਬਾਦ ‘ਚ ਅੱਜ ਮਾਜਰਾ ਮੋੜ ਦੇ ਨਜ਼ਦੀਕ ਨੈਸ਼ਨਲ ਹਾਈਵੇਅ ‘ਤੇ ਸਾਰੇ ਪਿੰਡਾਂ ਤੋਂ ਕਿਸਾਨ ਆਪੋ-ਆਪਣੇ ਟ੍ਰੈਕਟਰ ਲੈਕੇ ਇਕੱਠੇ ਹੋਏ ਤੇ ਇੱਥੋਂ ਚਾਹ ਤੇ ਪਕੌੜਿਆਂ ਦਾ ਲੰਗਰ ਸ਼ਕ ਕੇ ਜਥੇ ਦੇ ਰੂਪ ‘ਚ ਆਪਣੇ ਟ੍ਰੈਕਟਰ ਲੈਕੇ ਦਿੱਲੀ ਬਾਰਡਰ ਲਈ ਰਵਾਨਾ ਹੋਏ। ਫਤਿਹਾਬਾਦ ‘ਚ ਦਿੱਲੀ ਕੂਚ ਕਰਨ ਵਾਲੇ ਟ੍ਰੈਕਟਰ ਜਥੇ ‘ਚ ਕਈ ਕਿਸਾਨ ਆਪਣੇ ਪਰਿਵਾਰ ਦੇ ਨਾਲ ਵੀ ਗਏ ਹਨ। ਅਜਿਹੇ ਹੀ ਇਕ ਪਰਿਵਾਰ ਦੀ ਬੱਚੀ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਦਿੱਲੀ ਜਾ ਰਹੀ ਹੈ ਤੇ ਟ੍ਰੈਕਟਰ ਪਰੇਡ ‘ਚ ਸਾਡਾ ਪਰਿਵਾਰ ਵੀ ਸ਼ਾਮਲ ਹੋਵੇਗਾ।
ਉੱਥੇ ਹੀ ਅੱਜ ਫਤਿਹਾਬਾਦ ਤੋਂ ਰਵਾਨਾ ਹੋਏ ਟ੍ਰੈਕਟਰ ਜਥਿਆਂ ਬਾਰੇ ਜਾਣਕਾਰੀ ਦਿੰਦਿਆਂ ਖੇਤੀ ਬਚਾਓ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਕਰੀਬ 5000 ਤੋਂ ਜ਼ਿਆਦਾ ਸੰਖਿਆਂ ‘ਚ ਟ੍ਰੈਕਟਰ ਫਤਿਹਾਬਾਦ ਜ਼ਿਲ੍ਹੇ ਤੋਂ ਦਿੱਲੀ ਲਈ ਕੁਝ ਕਰ ਚੁੱਕੇ ਹਨ। ਲਾਗਾਤਾਰ ਪਿਛਲੇ 2 ਦਿਨਾਂ ਤੋਂ ਟ੍ਰੈਕਟਰ ਜਦੋਂ ਤੋਂ ਦਿੱਲੀ ਲਈ ਨਿੱਕਲ ਰਹੇ ਸਨ ਤੇ ਅੱਜ ਵੀ ਵੱਡੀ ਸੰਖਿਆਂ ‘ਚ ਕਿਸਾਨ ਆਪਣੇ ਟ੍ਰੈਕਟਰ ਲੈਕੇ 26 ਜਨਵਰੀ ਦੀ ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ।
ਕਿਸਾਨ ਲੀਡਰ ਨੇ ਕਿਹਾ ਟ੍ਰੈਕਟਰ ਜਥਿਆਂ ‘ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ ਤੇ ਇਹ ਇਕ ਕਿਸਾਨ ਅੰਦੋਲਨ ਨਾ ਹੋਕੇ ਜਨ ਅੰਦੋਲਨ ਬਣ ਚੁੱਕਾ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਸਰਕਾਰ ਵਾਪਸ ਲਵੇ। ਜਦੋਂ ਤਕ ਸਰਕਾਰ ਕਾਨੂੰਨ ਵਾਪਸ ਨਹੀਂ ਲਵੇਗੀ ਤੇ ਐਮਐਸਪੀ ‘ਤੇ ਕਾਨੂੰਨ ਨਹੀਂ ਬਣਾਏਗੀ। ਉਦੋਂ ਤਕ ਇਹ ਅੰਦੋਲਨ ਜਾਰੀ ਰਹੇਗਾ ਤੇ ਲਗਾਤਾਰ ਅੰਦੋਲਨ ਨੂੰ ਮਜਬੂਤ ਕਰਨ ਦਾ ਯਤਨ ਜਾਰੀ ਹੈ।
